Information

Notice Board

SMS

  • ਝੋਨੇ ਵਿੱਚ ਤਣੇ ਦੇ ਗੜੂਏ ਦੇ ਹਮਲੇ ਕਾਰਨ ਜੇਕਰ ਖੇਤ ਵਿੱਚ 5% ਤੋਂ ਵੱਧ ਸੁੱਕੀਆਂ ਗੋਭਾ ਹੋਣ ਤਾਂ ਇਸਦੀ ਰੋਕਥਾਮ ਲਈ 20ਮਿ.ਲੀ. ਫੇਮ/170 ਗ੍ਰਾਮ ਮੌਰਟਾਰ/350 ਮਿ.ਲੀ ਸੂਟਾਥੀਆਨ ਪਰ੍ਤੀ ਏਕੜ 100 ਲੀਟਰ ਪਾਣੀ ਵਿੱਚ ਘੋਲ ਕੇ ਛਿੜਕੋ
  • ਝੋਨੇ/ਬਾਸਮਤੀ ਵਿੱਚ ਜੇਕਰ ਝੁਲਸ ਰੋਗ ਕਾਰਨ ਪਾਣੀ ਦੀ ਸਤਹ ਤੋਂ ਉਪਰ ਪੱਤਿਆਂ ਉੱਤੇ ਸਲੇਟੀ ਰੰਗ ਦੀਆਂ ਧਾਰੀਆਂ ਪੈ ਜਾਦੀਆਂ ਹਨ| ਇਸਦੀ ਰੋਕਥਾਮ ਲਈ 200 ਮਿ.ਲੀ. ਫੋਲੀਕਰ/ਟਿਲਟ/ਮਨੋਸਰਨ ਜਾਂ 320 ਮਿ.ਲੀ. ਲਸਚਰ ਜਾਂ 80 ਗ੍ਰਾਮ ਨਟੀਵੋ ਪਰ੍ਤੀ ਏਕੜ ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਛਿੜਕੋ
Portal

ਟਮਾਟਰ

ਟਮਾਟਰ

ਮੌਸਮ ਅਤੇ ਜ਼ਮੀਨ :

ਟਮਾਟਰ ਗਰਮ-ਰੁੱਤ ਦੀ ਫ਼ਸਲ ਹੈ ਅਤੇ ਵਧਣ ਫੁੱਲਣ ਲਈ ਲੰਮਾ ਸਮਾਂ ਲੈਂਦੀ ਹੈ ਇਸ ਨੂੰ ਭਰਪੂਰ ਧੁੱਪ ਅਤੇ ਦਿਨ ਦਾ ਤਾਪਮਾਨ 20-28 ਡਿਗਰੀ ਸੈਂਟੀਗ੍ਰੇਡ ਚਾਹੀਦਾ ਹੈ । ਕੋਰਾ ਇਸ ਤੇ ਬੁਰਾ ਅਸਰ ਕਰਦਾ ਹੈ । ਘੱਟ ਤਾਪਮਾਨ ਤੇ ਬੂਟੇ ਦਾ ਵਾਧਾ ਰੁਕ ਜਾਂਦਾ ਹੈ ਅਤੇ ਫ਼ਲ ਘੱਟ ਬਣਦਾ ਹੈ । ਫ਼ਲ ਬਣਨ ਲਈ ਤਾਪਮਾਨ ਦਾ ਕਾਫ਼ੀ ਅਸਰ ਹੈ ਅਤੇ ਇਸ ਲਈ ਰਾਤ ਦਾ ਤਾਪਮਾਨ 15-20ਡਿਗਰੀ ਸੈਂਟੀਗ੍ਰੇਡ ਚਾਹੀਦਾ ਹੈ । ਫ਼ਲ ਵਿੱਚ ਲਾਲ ਰੰਗ ਵਾਲਾ ਤੱਤ 15-30 ਡਿਗਰੀ ਸੈਂਟੀਗ੍ਰੇਡ ਤਾਪਮਾਨ ਤੇ ਬਣਦਾ ਹੈ । ਜਦੋਂ ਤਾਪਮਾਨ ਇਸ ਤੋਂ ਜ਼ਿਆਦਾ ਹੋ ਜਾਵੇ ਤਾਂ ਸਿਰਫ਼ ਪੀਲੇ ਰੰਗ ਵਾਲਾ ਤੱਤ ਹੀ ਬਣਦਾ ਹੈ । ਜਦੋਂ ਤਾਪਮਾਨ 40 ਡਿਗਰੀ ਸੈਂਟੀਗ੍ਰੇਡ ਤੋਂ ਵੱਧ ਜਾਵੇ ਤਾਂ ਕੋਈ ਵੀ ਤੱਤ ਨਹੀਂ ਬਣਦਾ । ਟਮਾਟਰ ਹਰ ਤਰ ੍ਹਾਂ ਦੀਆਂ ਜ਼ਮੀਨਾਂ ਵਿੱਚ ਪੈਦਾ ਕੀਤਾ ਜਾ ਸਕਦਾ ਹੈ, ਪਰ ਹਲਕੀਆਂ ਜ਼ਮੀਨਾਂਵਿੱਚ ਇਸਦੀ ਪੈਦਾਵਾਰ ਚੰਗੀ ਹੁੰਦੀ ਹੈ ।

ਉੱਨਤ ਕਿਸਮਾਂ/ਹਾਈਬ੍ਰਿਡ

ਹਾਈਬ੍ਰਿਡਟੀ ਐਚ-1 (2003) : ਇਹ ਇੱਕ ਮਧਰੀ ਕਿਸਮ ਹੈ । ਜਿਸਨੂੰ ਡਬਲਯੂ 321 ਤੇ ਆਈ 181 ਦੇ ਸੰਯੋਗ ਨਾਲ ਬਣਾਇਆ ਗਿਆ । ਇਸ ਦਾ ਪਤਰਾਲ ਸੰਘਣਾ ਹੁੰਦਾ ਹੈ ਜੋ ਇਸ ਨੂੰ ਸੂਰਜ ਦੇ ਸਾੜੇ ਤੋਂ ਬਚਾਉਂਦਾ ਹੈ । ਇਸ ਦਾ ਫ਼ਲ ਗੂੜ ੍ਹੇ ਲਾਲ ਰੰਗ ਦਾ, ਗੋਲ ਅਤੇ ਸਖ਼ਤ ਹੁੰਦਾ ਹੈ, ਜਿਸ ਦਾ ਔਸਤਨ ਭਾਰ 85 ਗ੍ਰਾਮ ਹੁੰਦਾ ਹੈ । ਇਸ ਨੂੰ ਤੁੜਾਈ ਉਪਰੰਤ ਕਾਫੀ ਦੇਰ ਤੱਕ ਰੱਖਿਆ ਜਾ ਸਕਦਾ ਹੈ ਅਤੇ ਦੂਰਦੂਰਾਡੇ ਦੀਆਂ ਮੰਡੀਆਂ ਵਿਚ ਵੀ ਪਹੁੰਚਾਇਆ ਜਾ ਸਕਦਾ ਹੈ । ਇਸ ਵਿਚ ਔਸਤਨ ਟੀ ਐਸ ਐਸ ਦੀ ਮਾਤਰਾ 5% ਹੈ ਅਤੇ ਇਹ ਡੱਬਾਬੰਦੀ ਦੇ ਅਨੁਕੂਲ ਹੈ । ਟੀ ਐਚ-1 ਦਾ ਔਸਤਨ ਝਾੜ 245 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਸ ਨੂੰ ਪਛੇਤਾ ਝੁਲਸ ਰੋਗ ਵੀ ਘੱਟ ਲਗਦਾ ਹੈ ।ਕਿਸਮਾਂ 

ਪੰਜਾਬ ਰੱਤਾ (2009) : ਇਹ ਇਕ ਮਧਰੀ ਕਿਸਮ ਹੈ ਅਤੇ ਇਸ ਦਾ ਪਤਰਾਲ ਸੰਘਣਾ ਅਤੇ ਗੂੜ ੍ਹਾ ਹੁੰਦਾ ਹੈ । ਇਸ ਕਿਸਮ ਦੀ ਪਨੀਰੀ ਜੇਕਰ ਨਵੰਬਰ ਦੇ ਅਖੀਰ ਵਿੱਚ ਲਗਾਈ ਜਾਵੇ ਤਾਂ ਇਸ ਦੀ ਪਹਿਲੀ ਤੁੜਾਈ 125 ਦਿਨ ਬਾਅਦ ਹੁੰਦੀ ਹੈ । ਇਸ ਦੇ ਫ਼ਲ ਅੰਡਾਕਾਰ, ਦਰਮਿਆਨਾ ਆਕਾਰ ਦੇ, ਅਤਿ ਸਖਤ ਅਤੇ ਗੂੜ ੍ਹੇ ਲਾਲ (ਔਸਤਨ ਲਾਈਕੋਪੀਨ ਦੀ ਮਾਤਰਾ 8.0 ਮਿਲੀਗ੍ਰਾਮ ਪ੍ਰਤੀ 100 ਗ੍ਰਾਮ) ਰੰਗ ਦੇ ਹੁੰਦੇ ਹਨ । ਇਹ ਕਿਸਮ ਡੱਬਾਬੰਦੀ ਲਈ ਢੁਕਵੀਂ ਹੈ ਅਤੇ ਇਸ ਦਾ ਔਸਤਨ ਝਾੜ 225 ਕੁਇੰਟਲ ਪ੍ਰਤੀ ਏਕੜ ਹੈ । 

ਪੰਜਾਬ ਵਰਖਾ ਬਹਾਰ-1 (2009) : ਇਸ ਕਿਸਮ ਦੇ ਬੂਟੇ ਅੱਧ ਮਧਰੇ, ਪਤਰਾਲ ਸੰਘਣਾ ਅਤੇ ਗੂੜ ੍ਹੇ ਹਰੇ ਰੰਗ ਦੇ ਹੁੰਦੇ ਹਨ । ਇਸ ਦੇ ਫ਼ਲ ਗੋਲ ਅਤੇ ਦਰਮਿਆਨੇ ਸਖਤ ਹੁੰਦੇ ਹਨ । ਇਸ ਕਿਸਮ ਦੇ ਫ਼ਲ 90 ਦਿਨਾਂ ਵਿੱਚ ਪਹਿਲੀ ਤੁੜਾਈ ਲਈ ਤਿਆਰ ਹੋ ਜਾਂਦੇ ਹਨ । ਇਹ ਕਿਸਮ ਕਾਫ਼ੀ ਹੱਦ ਤੱਕ ਵਿਸ਼ਾਣੂੰ ਰੋਗ ਜਿਵੇਂ ਪੱਤਾ ਲਪੇਟ ਵਾਇਰਸ ਦਾ ਟਾਕਰਾ ਕਰ ਸਕਦੀ ਹੈ, ਜਿਸ ਕਰਕੇ ਇਹ ਕਿਸਮ ਬਰਸਾਤ ਰੁੱਤ ਵਿੱਚ ਕਾਸ਼ਤ ਕਰਨ ਲਈ ਢੁਕਵੀਂ ਹੈ । ਇਸ ਦੀ ਔਸਤ ਪੈਦਾਵਾਰ 215 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ । 

ਪੰਜਾਬ ਵਰਖਾ ਬਹਾਰ-2 (2009) : ਇਸ ਕਿਸਮ ਦੇ ਬੂਟੇ ਮਧਰੇ, ਪਤਰਾਲ ਸੰਘਣਾ ਅਤੇ ਹਲਕੇ ਰੰਗ ਦੇ ਹੁੰਦੇ ਹਨ । ਇਸ ਦੇ ਫ਼ਲ ਗੋਲ ਅਤੇ ਦਰਮਿਆਨੇ ਸਖਤ ਹੁੰਦੇ ਹਨ । ਇਸ ਕਿਸਮ ਦੇ ਫ਼ਲ 100 ਦਿਨਾਂ ਵਿੱਚ ਪਹਿਲੀ ਤੁੜਾਈ ਲਈ ਤਿਆਰ ਹੋ ਜਾਂਦੇ ਹਨ । ਇਹ ਕਿਸਮ ਕਾਫ਼ੀ ਹੱਦ ਤੱਕ ਵਿਸ਼ਾਣੂੰ ਰੋਗ ਜਿਵੇਂ ਪੱਤਾ ਲਪੇਟ ਵਾਇਰਸ ਦਾ ਟਾਕਰਾ ਕਰ ਸਕਦੀ ਹੈ, ਜਿਸ ਕਰਕੇ ਇਹ ਕਿਸਮ ਬਰਸਾਤ ਰੁੱਤ ਵਿੱਚ ਕਾਸ਼ਤ ਕਰਨ ਲਈ ਢੁਕਵੀਂ ਹੈ । ਇਸ ਦੀ ਔਸਤ ਪੈਦਾਵਾਰ 216 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ।ਪੰਜਾਬ ਉਪਮਾ (2000) : ਇਸਦੇ ਬੂਟੇ ਮੱਧਰੇ, ਪਤਰਾਲ ਸੰਘਣਾ ਅਤੇ ਪੱਤੀਆਂ ਚੌੜੀਆਂ ਹੁੰਦੀਆਂ ਹਨ । ਇਸਦੇ ਫ਼ਲ ਅੰਡਾਕਾਰ, ਦਰਮਿਆਨੇ ਸਖ਼ਤ ਅਤੇ ਗੂੜ੍ਹੇ ਲਾਲ ਰੰਗ ਦੇ ਹੋਣ ਕਾਰਨ ਮੰਡੀਕਰਨ ਅਤੇ ਡੱਬੇਬੰਦੀ ਲਈ ਢੁੱਕਵੇਂ ਹਨ । ਇਸ ਦੀ ਔਸਤ ਪੈਦਾਵਾਰ 220 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ । ਇਕ ਕੁਇੰਟਲ ਫ਼ਲਾਂ ਵਿਚੋਂ 300 ਗ੍ਰਾਮ ਬੀਜ ਨਿਕਲ ਆਉਂਦਾ ਹੈ । 

ਪੰਜਾਬ ਐਨ ਆਰ-7 (1985) : ਇਸ ਦੇ ਬੂਟੇ ਮਧਰੇ ਹੁੰਦੇ ਹਨ । ਇਸ ਦਾ ਪਤਰਾਲ ਦਰਮਿਆਨਾ ਸੰਘਣਾ ਹੁੰਦਾ ਹੈ । ਇਸ ਦਾ ਫ਼ਲ ਗੋਲ, ਦਰਮਿਆਨੇ ਆਕਾਰ ਦਾ (70 ਗ੍ਰਾਮ) ਇਕਸਾਰ ਲਾਲ ਅਤੇ ਰਸ ਭਰਪੂਰ ਹੁੰਦਾ ਹੈ । ਇਸ ਵਿਚ ਜੜ ੍ਹ ਸੂਤਰ ਨਿਮਾਟੋਡ ਅਤੇ ਉਖੇੜਾ ਬਿਮਾਰੀ ਆਦਿ ਦਾ ਟਾਕਰਾ ਕਰਨ ਦੀ ਸਮਰੱਥਾ ਹੈ। ਇਸ ਦਾ ਔਸਤਨ ਝਾੜ 175-180 ਕੁਇੰਟਲ ਪ੍ਰਤੀ ਏਕੜ ਹੈ ।ਪੰਜਾਬ ਛੁਹਾਰਾ (1975) : ਇਸ ਕਿਸਮ ਦੇ ਬੂਟੇ ਮਧਰੇ (60 ਸੈਂਟੀਮੀਟਰ ਉੱਚੇ) ਰਹਿੰਦੇ ਹਨ । ਇਸ ਦਾ ਪਤਰਾਲ ਸੰਘਣਾ ਹੁਦਾ ਹੈ ਜੋ ਫ਼ਲ ਢੱਕ ਕੇ ਰੱਖਦਾ ਹੈ ਅਤੇ ਧੁੱਪ ਤੇ ਗਰਮੀ ਦੇ ਸਾੜ ਤੋਂ ਬਚਾਉਂਦਾ ਹੈ । ਇਸ ਕਿਸਮ ਦਾ ਫ਼ਲ ਨਾਖ ਦੀ ਸ਼ਕਲ ਵਰਗਾ, ਛੋਟੇ ਤੋਂ ਦਰਮਿਆਨੇ ਅਕਾਰ ਦਾ ਹੁੰਦਾ ਹੈ । ਇਸ ਵਿਚ ਬੀਜ ਵੀ ਘੱਟ ਹੁੰਦੇ ਹਨ । ਫ਼ਲ ਇਕਸਾਰ ਪੱਕਦਾ ਹੈ ਅਤੇ ਦੇਰ ਤੱ ਕ ਖ਼ਰਾਬ ਨਹੀਂ ਹੁੰਦਾ। ਇਹ ਕਿਸਮ ਤਕਰੀਬਨ 320 ਕੁਇੰਟਲ ਪ੍ਰਤੀ ਏਕੜ ਉਪਜ ਦਿੰਦੀ ਹੈ ।

ਬਿਜਾਈ ਦੇ ਢੰਗ :

ਬੀਜ ਦੀ ਮਾਤਰਾ : ਇੱਕ ਏਕੜ ਦੀ ਪਨੀਰੀ ਤਿਆਰ ਕਰਨ ਲਈ 100 ਗ੍ਰਾਮ ਬੀਜ ਕਾਫ਼ੀ ਹੈ । ਦੋ ਮਰਲੇ (50 ਵਰਗ ਮੀਟਰ) ਦੀਆਂ ਕਿਆਰੀਆਂ ਵਿੱਚ ਏਕੜ ਲਈ ਪਨੀਰੀ ਕਾਫ਼ੀ ਹੁੰਦੀ ਹੈ ਬਿਜਾਈ ਦੀ ਸਮਾਂ : ਸਰਦੀਆਂ ਦੀ ਰੁੱਤ ਲਈ ਟਮਾਟਰਾਂ ਦੀ ਪਨੀਰੀ ਅਕਤੂਬਰ ਵਿਚ ਬੀਜ ਕੇ ਨਵੰਬਰ-ਦਸੰਬਰ ਵਿਚ ਬੂਟੇ ਪੁੱਟ ਕੇ ਖੇਤ ਵਿਚ ਲਾ ਦਿਓ। ਬੂਟਿਆਂ ਨੂੰ ਕੋਰੇ ਤੋਂ ਬਚਾਉਣ ਲਈ ਸਰਕੰਡੇ ਦਾ ਛੌਰਾ ਕਰਨਾ ਜ਼ਰੂਰੀ ਹੈ। ਦਸੰਬਰ ਤੋਂ ਬਾਅਦ ਦੀ ਪਛੇਤੀ ਬਿਜਾਈ ਲਈ ਪੰਜਾਬ ਛੁਹਾਰਾ ਅਤੇ ਪੰਜਾਬ ਐਨ ਆਰ-7 ਜਿਹੀਆਂ ਕਿਸਮਾਂ ਛੋਰੇ ਹੇਠ ਪੂਰੀ ਕਾਮਯਾਬੀ ਨਾਲ ਉਗਾਈਆਂ ਜਾ ਸਕਦੀਆਂ ਹਨ । ਬੂਟਿਆਂ ਨੂੰ ਢੱਕਣ ਲਈ ਪੌਲੀਥੀਨ ਦੀਆਂ ਥੈਲੀਆਂ ਦੀ ਵਰਤੋਂ ਵੀ ਕਰ ਸਕਦੇ ਹਾਂ, ਜਿਹੜੀਆਂ 35 ਸੈਂਟੀਮੀਟਰ ਲੰਮੀਆਂ, 25 ਸੈਂਟੀਮੀਟਰ ਚੌੜੀਆਂ ਅਤੇ 100 ਗੇਜ਼ ਮੋਟੀਆਂ ਹੋਣ। ਟਮਾਟਰਾਂ ਦੀ ਪਨੀਰੀ ਫ਼ਰਵਰੀ ਵਿਚ ਪੁੱਟ ਕੇ ਖੇਤ ਵਿਚ ਲਾਈ ਜਾ ਸਕਦੀ ਹੈ । ਇਸ ਲਈ ਨਵੰਬਰ ਵਿਚ ਪਨੀਰੀ ਬੀਜੋ ਅਤੇ ਸਰਦੀਆਂ ਵਿਚ ਕੋਰੇ ਤੋਂ ਬਚਾ ਲਈ ਪਲਾਸਟਿਕ ਦੀ ਚਾਦਰ ਜਾਂ ਸਰਕੰਡੇ ਨਾਲ ਛੌਰਾ ਕਰੋ। ਫ਼ਰਵਰੀ ਵਿਚ ਲਾਈ ਫ਼ਸਲ ਨਵੰਬਰ ਵਾਲੀ ਫ਼ਸਲ ਤੋਂ ਘੱਟ ਝਾੜ ਦਿੰਦੀ ਹੈ । ਟਮਾਟਰ ਦੇ ਦੋਗਲੇ ਮਹਿੰਗੇ ਬੀਜ ਤੋਂ ਸਿਹਤਮੰਦ ਪਨੀਰੀ ਪੌਲੀਹਾਊਸ ਵਿੱਚ ਤਿਆਰ ਕਰੋ ਜੋ ਕਿ 12\'X13\'X6\' ਦੇ ਆਕਾਰ ਦਾ ਹੁੰਦਾ ਹੈ ਅਤੇ 200 ਮਾਈਕਰੋਨ ਦੀ ਪੌਲੀਥੀਨ ਸ਼ੀਟ ਨਾਲ ਢੱਕਿਆ ਹੁੰਦਾ ਹੈ । 

ਪੌਲੀਹਾਊਸ ਵਿਚ ਬਿਜਾਈ ਦਾ ਸਮਾਂ ਬੂਟੇ ਲਾਉਣ ਦਾ ਸਮਾਂ

ਮੁੱਖ ਫ਼ਸਲ

    1. ਨਵੰਬਰ ਦਾ ਪਹਿਲਾ ਹਫ਼ਤਾ 

ਅਖ਼ੀਰ ਨਵੰਬਰ

ਬਹਾਰ ਰੁੱਤ ਦੀ ਫ਼ਸਲ

    2. ਨਵੰਬਰ ਦਾ ਆਖ਼ਰੀ ਹਫ਼ਤਾ 

ਅੱਧ ਫ਼ਰਵਰੀ

 ਪੰਜਾਬ ਵਰਖਾ ਬਹਾਰ-1 ਅਤੇ ਪੰਜਾਬ ਵਰਖਾ ਬਹਾਰ-2 ਕਿਸਮਾਂ ਦੀ ਬਿਜਾਈ ਜੁਲਾਈ ਦੇ ਦੂਸਰੇ ਪੰਦਰ ੍ਹਵਾੜੇ ਵਿੱਚ ਕੀਤੀ ਜਾ ਸਕਦੀ ਹੈ ਅਤੇ ਅਗਸਤ ਦੇ ਦੂਜੇ ਪੰਦਰਵਾੜ ੍ਹੇ ਵਿੱਚ ਪਨੀਰੀ ਪੁੱਟ ਕੇ ਖੇਤ ਵਿੱਚ ਲਾ ਦਿਉ ਅਤੇ ਇੱਕ ਥਾਂ ਪਨੀਰੀ ਦੇ ਦੋ ਬੂਟੇ ਲਾਉ ।ਪਨੀਰੀ ਤਿਆਰ ਕਰਨਾ : ਪਨੀਰੀ ਤਿਆਰ ਕਰਨ ਲਈ 1.5 ਮੀਟਰ ਚੌੜੀਆਂ ਅਤੇ 20 ਸੈਂਟੀਮੀਟਰ ਉੱਚੀਆਂ ਕਿਆਰੀਆਂ ਬਣਾਉ । ਕਿਆਰੀਆਂ ਬਣਾਉਣ ਤੋਂ ਪਹਿਲਾਂ 10 ਕੁਇੰਟਲ ਗਲੀ-ਸੜੀ ਰੂੜੀ ਜ਼ਮੀਨ ਵਿਚ ਮਿਲਾ ਲੈਣੀ ਚਾਹੀਦੀ ਹੈ ਅਤੇ ਕਿਆਰੀਆਂ ਨੂੰ ਬਿਜਾਈ ਤੋਂ ਘੱਟੋ-ਘੱਟ 10 ਦਿਨ ਪਹਿਲਾਂ ਪਾਣੀ ਦਿਓ । ਕਿਆਰੀਆਂ 1.5-2.0 ਪ੍ਰਤੀਸ਼ਤ ਫਾਰਮਲੀਨ ਦੇ ਘੋਲ ਨਾਲ 4-5 ਲਿਟਰ ਪਾਣੀ ਪ੍ਰਤੀ ਵਰਗ ਮੀਟਰ ਨਾਲ ਗੜੁੱਚ ਕਰੋ । ਕਿਆਰੀਆਂ ਨੂੰ ਪਲਾਸਟਿਕ ਦੀ ਚਾਦਰ ਨਾਲ 48-72 ਘੰਟੇ ਤੱਕ ਢੱਕ ਦਿਓ । ਬਾਅਦ ਵਿਚ ਦਿਨ ਵਿਚ ਇਕ ਵਾਰ 4-5 ਦਿਨ ਤੱਕ ਕਿਆਰੀਆਂ ਦੀ ਮਿੱਟੀ ਪਲਟਾਓ ਤਾਂ ਕਿ ਫਾਰਮਲੀਨ ਦਾ ਅਸਰ ਖ਼ਤਮ ਹੋ ਜਾਵੇ । ਬੀਜ ਦੀ ਸੋਧ ਲਈ 3 ਗ੍ਰਾਮ ਕੈਪਟਾਨ/ਥੀਰਮ ਦਵਾਈ ਪ੍ਰਤੀ ਕਿਲੋ ਬੀਜ ਪਿਛੇ ਲਾਓ । ਬੀਜ 1-2 ਸੈਂਟੀਮੀਟਰ ਡੂੰਘਾਈ ਤੇ ਕਤਾਰਾਂ ਵਿਚ 5 ਸੈਂਟੀਮੀਟਰ ਦੀ ਵਿੱਥ ਤੇ ਬੀਜੋ । ਪਨੀਰੀ ਦੇ ਪੁੰਗਰਨ ਤੋਂ 5-7 ਦਿਨ ਬਾਅਦ ਕੈਪਟਾਨ/ਥੀਰਮ ਦਵਾਈ (4 ਗ੍ਰਾਮ ਪ੍ਰਤੀ ਲਿਟਰ ਪਾਣੀ) ਦੇ ਘੋਲ ਨਾਲ ਗੜੁੱਚ ਕਰੋ। 7-10 ਦਿਨ ਬਾਅਦ ਇਸ ਨੂੰ ਫਿਰ ਦੁਹਰਾਓ ।ਫ਼ਾਸਲਾ : ਪੰਜਾਬ ਵਰਖਾ ਬਹਾਰ-1 ਅਤੇ ਪੰਜਾਬ ਵਰਖਾ ਬਹਾਰ-2 ਦੀ ਪਨੀਰੀ ਖੇਤ ਵਿਚ ਲਗਾਉਣ ਸਮੇਂ ਕਤਾਰਾਂ ਵਿਚਕਾਰ ਫ਼ਾਸਲਾ 120 ਤੋਂ 150 ਸੈਂਟੀਮੀਟਰ ਅਤੇ ਬੂਟਿਆਂ ਵਿਚਕਾਰ ਫ਼ਾਸਲਾ 30 ਸੈਂਟੀਮੀਟਰ ਰੱਖਣਾ ਚਾਹੀਦਾ ਹੈ। ਮੱਧਰੀਆਂ ਕਿਸਮਾਂ ਜਿਵੇਂ ਪੰਜਾਬ ਰੱਤਾ, ਪੰਜਾਬ ਉਪਮਾ, ਪੰਜਾਬ ਐਨ ਆਰ 7, ਪੰਜਾਬ ਛੁਹਾਰਾ ਅਤੇ ਟੀ ਐੱਚ-1 ਦੇ ਬੂਟਿਆਂ ਨੂੰ ਘੱਟ ਫ਼ਾਸਲੇ ਦੀ ਜ਼ਰੂਰਤ ਹੈ । ਇਸ ਲਈ ਇਨ੍ਹਾਂ ਕਿਸਮਾਂ ਦਾ ਕਤਾਰਾਂ ਵਿਚਕਾਰ ਫ਼ਾਸਲਾ ਘਟਾ ਕੇ ਕੇਵਲ 75X30 ਸੈਂਟੀਮੀਟਰ ਰੱਖਣਾ ਚਾਹੀਦਾ ਹੈ ।ਖਾਦਾਂ :ਟਮਾਟਰਾਂ ਦੀ ਫ਼ਸਲ ਲਈ 10 ਟਨ ਗਲੀ ਸੜੀ ਰੂੜੀ ਅਤੇ 25 ਕਿਲੋ ਨਾਈਟ੍ਰੋਜਨ (55 ਕਿਲੋ ਯੂਰੀਆ), 25 ਕਿਲੋ ਫ਼ਾਸਫੋਰਸ (155 ਕਿਲੋ ਸੁਪਰ ਫ਼ਾਸਫੇਟ) ਅਤੇ 25 ਕਿਲੋ ਪੋਟਾਸ਼ (45 ਕਿਲੋ ਮਿਊਰੇਟ ਆਫ਼ ਪੋਟਾਸ਼) ਪ੍ਰਤੀ ਏਕੜ ਬੂਟੇ ਲਾਉਣ ਤੋਂ ਪਹਿਲਾਂ ਪਾਉਣ ਦੀ ਲੋੜ ਹੈ । ਇਹ ਖਾਦ ਲਾਈਨਾਂ ਵਿਚ ਬੂਟੇ ਲਾਉਣ ਦੀ ਥਾਂ ਤੇ ਇੱਕ ਪਾਸੇ 15 ਸੈਂਟੀਮੀਟਰ ਦੂਰੀ ਤੇ ਪਾ ਕੇ ਖਾਲੀ ਬਣਾ ਦਿਓ। ਅੱਧ ਫ਼ਰਵਰੀ ਵਿਚ ਬੂਟਿਆਂ ਉਪਰੋਂ ਸਰਕੰਡਾ ਹਟਾਉਣ ਪਿਛੋਂ 35 ਕਿਲੋ ਨਾਈਟ੍ਰੋਜਨ (75 ਕਿਲੋ ਯੂਰੀਆ) ਪਾਓ । ਪਰ ਇਹ ਧਿਆਨ ਰੱਖੋ ਕਿ ਖਾਦ ਬੂਟਿਆਂ ਦੇ ਮੁੱਢਾਂ ਨਾਲ ਨਾ ਲੱਗੇ । ਖਾਦ ਮਿੱਟੀ ਵਿਚ ਮਿਲਾ ਦਿਓ ਤੇ ਫੇਰ ਬੂਟਿਆਂ ਨੂੰ ਮਿੱਟੀ ਚੜ ੍ਹਾ ਦਿਓ । ਰੇਤਲੀਆਂ ਜ਼ਮੀਨਾਂ ਵਿਚ ਖਾਦ ਤਿੰਨ ਕਿਸ਼ਤਾਂ ਵਿਚ ਪਾਓ। ਭਾਰੀਆਂ ਜ਼ਮੀਨਾਂ ਵਿਚ ਨਾਈਟ੍ਰੋਜਨ ਵਾਲੀ ਖਾਦ ਦੀ ਮਾਤਰਾ ਘਟਾ ਦਿਓ । 

ਨਦੀਨਾਂ ਦੀ ਰੋਕਥਾਮ : ਸਟੌਂਪ 30 ਤਾਕਤ (ਪੈਡੀਮੈਥਾਲੀਨ) ਇਕ ਲਿਟਰ ਜਾਂ 750 ਮਿਲੀਲਿਟਰ ਅਤੇ ਬਾਅਦ \'ਚ ਇਕ ਗੋਡੀ ਜਾਂ ਸੈਨਕੋਰ 70 ਤਾਕਤ 300 ਗ੍ਰਾਮ ਜਾਂ ਬਾਸਾਲਿਨ 45 ਤਾਕਤ (ਫਲੁਕਲੋਰਾਲੀਨ) ਇਕ ਲਿਟਰ ਜਾਂ 750 ਮਿਲੀਲਿਟਰ ਦੇ ਬਾਅਦ ਵਿਚ ਇਕ ਗੋਡੀ ਕਰੋ । ਇਨ੍ਹਾਂ ਨਦੀਨ ਨਾਸ਼ਕਾਂ ਦਾ ਛਿੜਕਾਅ 200 ਲਿਟਰ ਪਾਣੀ ਵਿਚ ਪ੍ਰਤੀ ਏਕੜ ਦੇ ਹਿਸਾਬ ਨਾਲ ਪਨੀਰੀ ਪੁੱਟ ਕੇ ਲਾਉਣ ਤੋਂ 3-4 ਦਿਨ ਪਹਿਲਾਂ ਚੰਗੇ ਤਿਆਰ ਕੀਤੇ ਚੰਗੀ ਨਮੀਂ ਵਾਲੇ ਖੇਤ ਵਿਚ ਕਰੋ । ਬਾਸਾਲਿਨ 45 ਤਾਕਤ (ਫਲੂਕਲੋਰਾਲੀਨ) ਨੂੰ ਮਿਟੀ ਵਿਚ ਚੰਗੀ ਤਰ ੍ਹਾਂ ਮਿਲਾਉਣਾ ਚਾਹੀਦਾ ਹੈ ।ਹਾਰਮੋਨ ਦਾ ਛਿੜਕਾਅ : ਟਮਾਟਰਾਂ ਦੀ ਪੈਦਾਵਾਰ ਵਧਾਉਣ ਲਈ ਵਿਪੁਲ ਬੂਸਟਰ 1 ਮਿਲੀਲਿਟਰ ਪ੍ਰਤੀ ਲਿਟਰ ਪਾਣੀ ਵਿਚ ਪਾ ਕੇ ਟਮਾਟਰ ਦੇ ਨਰਸਰੀ ਬੈੱਡਾਂ ਵਿਚ ਪਨੀਰੀ ਖੇਤਾਂ ਵਿਚ ਲਗਾਉਣ ਤੋਂ ਇਕ ਹਫ਼ਤਾ ਪਹਿਲਾਂ ਛਿੜਕਾਅ ਕਰੋ । ਇਸ ਤੋਂ ਇਲਾਵਾ ਇਸ ਦਵਾਈ ਦੇ ਪੰਜ ਹੋਰ ਛਿੜਕਾਅ ਬੂਟੇ ਖੇਤਾਂ ਵਿਚ ਲਗਾਉਣ ਤੋਂ ਬਾਅਦ ਪੰਦਰਾਂ ਦਿਨ ਦੇ ਵਕਫ਼ੇ ਤੇ ਕਰੋ । ਅਜਿਹਾ ਕਰਨ ਲਈ ਪਹਿਲਾ ਛਿੜਕਾਅ ਬੂਟੇ ਖੇਤਾਂ ਵਿਚ ਲਗਾਉਣ ਤੋਂ ਤਕਰੀਬਨ ਇਕ ਹਫ਼ਤਾ ਬਾਅਦ ਕਰੋ ਅਤੇ ਦਵਾਈ ਦੀ ਮਾਤਰਾ ਅੱਧੀ ਕਰ ਦਿਉ ਯਾਨਿ ਕਿ ਅੱਧਾ ਮਿਲੀ ਲਿਟਰ ਪ੍ਰਤੀ ਲਿਟਰ ਪਾਣੀ ਵਿਚ ਵਰਤੋ । ਇਕ ਛਿੜਕਾਅ ਲਈ ਤਕਰੀਬਨ 100 ਲਿਟਰ ਪਾਣੀ ਤੇ 50 ਮਿਲੀਲਿਟਰ ਦਵਾਈ ਇਕ ਏਕੜ ਵਾਸਤੇ ਲੋੜੀਂਦੀ ਹੈ । ਇਸ ਦਵਾਈ ਦੀ ਵਰਤੋਂ ਨਾਲ ਨਵੰਬਰ ਮਹੀਨੇ ਵਿਚ ਲਗਾਈ ਫ਼ਸਲ ਵਿਚ ਤਕਰੀਬਨ 16-18 ਪ੍ਰਤੀਸ਼ਤ ਤੱਕ ਪੈਦਾਵਾਰ ਵੱਧ ਜਾਂਦੀ ਹੈ । ਜਦੋਂ ਕਿ ਫ਼ਰਵਰੀ ਮਹੀਨੇ ਵਿਚ ਲਗਾਈ ਫ਼ਸਲ ਵਿਚ 12 ਪ੍ਰਤੀਸ਼ਤ ਵਾਧਾ ਹੁੰਦਾ ਹੈ ।ਪਾਣੀ : ਪਹਿਲਾ ਪਾਣੀ ਪਨੀਰੀ ਖੇਤ ਵਿਚ ਲਾਉਣ ਤੋਂ ਤੁਰੰਤ ਬਾਅਦ ਲਾਓ। ਗਰਮੀਆਂ ਵਿਚ ਬਾਅਦ ਵਾਲੀ ਸਿੰਚਾਈ 6-7 ਦਿਨ ਬਾਅਦ ਅਤੇ ਸਰਦੀਆਂ ਵਿਚ 10-15 ਦਿਨ ਬਾਅਦ ਕਰੋ । ਕੁੱਲ ਮਿਲਾ ਕੇ 14-15 ਪਾਣੀ ਕਾਫ਼ੀ ਹਨ ।ਤੁੜਾਈ :ਤੁੜਾਈ ਮੰਡੀ ਤੋਂ ਫ਼ਾਸਲੇ ਦੇ ਮੁਤਾਬਕ ਕਰੋ । ਦੂਰ ਦੀਆਂ ਮੰਡੀਆਂ ਲਈ ਪੱਕਿਆ ਹੋਇਆ ਹਰਾ ਫ਼ਲ ਤੋੜੋ, ਨੇੜੇ ਲਈ ਲਾਲ ਰੰਗ ਵਿਚ ਤਬਦੀਲ ਹੋ ਰਿਹਾ ਫ਼ਲ ਤੋੜੋ । ਚਟਨੀ ਆਦਿ ਬਣਾਉਣ ਲਈ ਪੂਰੇ ਪੱਕੇ ਲਾਲ ਫ਼ਲਾਂ ਦੀ ਚੋਣ ਕਰੋ । ਦੂਰ ਦੀਆਂ ਮੰਡੀਆਂ ਲਈ ਜ਼ਿਆਦਾ ਪੱਕਿਆ, ਗਲਿਆ ਅਤੇ ਗੜੂੰਏ ਦੇ ਹਮਲੇ ਵਾਲਾ ਫ਼ਲ ਪੇਟੀਆਂ ਵਿਚ ਨਹੀਂ ਪਾਉਣਾ ਚਾਹੀਦਾ । ਤੁੜਾਈ ਤੋਂ ਤੁਰੰਤ ਬਾਅਦ ਫ਼ਲ ਨੂੰ 13 ਡਿਗਰੀ ਸੈਂਟੀਗ੍ਰੇਡ ਤੇ ਠੰਢਾ ਕਰੋ। ਪੰਜਾਬ ਵਰਖਾ ਬਹਾਰ-1 ਅਖੀਰ ਨਵੰਬਰ ਵਿੱਚ ਤੁੜਾਈ ਲਈ ਤਿਆਰ ਹੋ ਜਾਂਦੀ ਹੈ ਅਤੇ ਪੰਜਾਬ ਵਰਖਾ ਬਹਾਰ-2 ਦਸੰਬਰ ਦੇ ਪਹਿਲੇ ਪੰਦਰ ੍ਹਵਾੜੇ ਵਿੱਚ ਪਹਿਲੀ ਤੁੜਾਈ ਲਈ ਤਿਆਰ ਹੋ ਜਾਂਦੀ ਹੈ ।ਬੀਜ ਉਤਪਾਦਨ :ਟਮਾਟਰ ਨੂੰ ਦੂਸਰੀਆਂ ਕਿਸਮਾਂ ਤੋਂ 50 ਮੀਟਰ ਦੀ ਦੂਰੀ ਤੇ ਲਾਉਣਾ ਚਾਹੀਦਾ ਹੈ ਤਾਂ ਜੋ ਕੋਈ ਮਿਲਾਵਟ ਨਾ ਹੋ ਸਕੇ । ਸਹੀ ਬੀਜ ਤਿਆਰ ਕਰਨ ਲਈ ਫ਼ਸਲ ਦੇ 3 ਨਿਰੀਖਣ ਜ਼ਰੂਰੀ ਹਨ । ਪਹਿਲਾ ਨਿਰੀਖਣ ਫੁੱਲ ਲੱਗਣ ਤੋਂ ਪਹਿਲਾਂ, ਦੂਸਰਾ ਨਿਰੀਖਣ ਫੁੱਲ ਅਤੇ ਫ਼ਲ ਲੱਗਣ ਤੇ ਅਤੇ ਤੀਸਰਾ ਨਿਰੀਖਣ ਫ਼ਲ ਤੋੜਨ ਤੋਂ ਪਹਿਲਾਂ ਹੋਣਾ ਚਾਹੀਦਾ ਹੈ । ਓਪਰੇ ਅਤੇ ਬਿਮਾਰੀ ਵਾਲੇ ਬੂਟੇ ਪੁੱਟ ਦੇਣੇ ਚਾਹੀਦੇ ਹਨ। ਪੱਕੇ ਹੋਏ ਫ਼ਲਾਂ ਵਿੱਚੋਂ ਬੀਜ ਕੱਢਣ ਲਈ ਫ਼ਰਮਨਟੇਸ਼ਨ ਅਤੇ ਤੇਜ਼ਾਬ ਵਾਲੇ ਤਰੀਕੇ ਹਨ । ਫ਼ਲਾਂ ਨੂੰ ਮਸਲ ਕੇ ਇਕ ਦੋ ਦਿਨਾਂ ਲਈ ਰੱਖ ਦਿਉ ਅਤੇ ਫਿਰ ਪਾਣੀ ਵਿੱਚ ਡੁਬੋ ਦਿਉ । ਪਾਣੀ ਵਿੱਚ ਦਬਾਉਣ ਉਪਰੰਤ ਗੁੱਦਾ ਪਾਣੀ ਉੱਤੇ ਤਰਦਾ ਹੈ ਅਤੇ ਬੀਜ ਥੱਲੇ ਬੈਠ ਜਾਂਦਾ ਹੈ । ਤੇਜ਼ਾਬ ਵਾਲੇ ਤਰੀਕੇ ਵਿੱਚ 100 ਮਿਲੀਲਿਟਰ ਹਾਈਡ੍ਰੋਕਲੋਰਿਕ ਤੇਜ਼ਾਬ ਨੂੰ 14 ਕਿਲੋ ਮਸਲੇ ਹੋਏ ਟਮਾਟਰਾਂ ਵਿੱਚ ਪਾ ਦਿਓ । ਬੀਜ ਅਤੇ ਗੁੱਦਾ ਅੱਧੇ ਘੰਟੇ ਵਿੱਚ ਵੱਖ ਹੋ ਜਾਂਦੇ ਹਨ ਅਤੇ ਇਸ ਤੋਂ ਉਪਰੰਤ ਬੀਜ ਨੂੰ ਸਾਫ਼ ਕਰਕੇ ਅਤੇ ਸੁਕਾ ਕੇ ਪੈਕਟਾਂ ਵਿੱਚ ਬੰਦ ਕਰ ਦਿਓ ।

ਪੌਦ ਸੁਰੱਖਿਆ

ਕੀੜੇ ਅਤੇ ਹਮਲੇ ਦੀਆਂ ਨਿਸ਼ਾਨੀਆਂ ਰੋਕਥਾਮ  ਸਾਵਧਾਨੀਆਂ 1. ਤੇਲਾ ਅਤੇ ਚਿੱਟੀ ਮੱਖੀ 400 ਮਿਲੀਲਿਟਰ ਮੈਲਾਥੀਆਨ 50  ਈ ਸੀ ਨੂੰ 100 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਫ਼ਲ ਪੈਣ ਤੇ ਛਿੜਕੋ । ਛਿੜਕਾਅ ਕਰਨ ਤੋਂ ਪਹਿਲਾਂ ਤਿਆਰ/ਪੱਕੇ ਫ਼ਲ ਤੋੜ ਲਓ। 2. ਫ਼ਲ ਦਾ ਗੜੂੰਆਂ : ਇਸ ਦੀਆਂ ਸੁੰਡੀਆਂ ਫ਼ਲ ਵਿਚ ਛੇਕ ਕਰਕੇ ਫ਼ਲ ਨਸ਼ਟ ਕਰ ਦਿੰਦੀਆਂ ਹਨ

ਹੇਠ ਲਿਖੀਆਂ ਕੀੜੇਮਾਰ ਜ਼ਹਿਰਾਂ ਵਿਚੋਂ ਕਿਸੇ ਇਕ ਜ਼ਹਿਰ ਨੂੰ ਫ਼ਸਲ ਤੇ ਫੁੱਲ ਆਉਣ ਸਾਰ ਹੀ ਪ੍ਰਤੀ ਏਕੜ 100 ਲਿਟਰ ਪਾਣੀ ਵਿਚ ਘੋਲ ਕੇ ਤਿੰਨ ਛਿੜਕਾਅ  2 ਹਫ਼ਤਿਆਂ ਦੇ ਫ਼ਰਕ ਨਾਲ ਕਰੋ:

1) ਸੇਵਿਨ/ਹੈਕਸਾਵਿਨ 50 ਘੁਲਣਸ਼ੀਲ(ਕਾਰਬਰਿਲ) 800 ਗ੍ਰਾਮ2) ਸੁਮੀਸੀਡੀਨ 20 ਈ ਸੀ (ਫੈਨਵਲਰੇਟ)100 ਮਿਲੀਲਿਟਰ ।3) ਰਿਪਕਾਰਡ 10 ਈ ਸੀ (ਸਾਈਪਰਮੈਥਰਿਨ)200 ਮਿਲੀਲਿਟਰ4) ਡੈਸਿਸ 2.8 ਈ ਸੀ (ਡੈਲਟਾਮੈਥਰਿਨ)160 ਮਿਲੀਲਿਟਰ5) ਕਰੀਨਾ 50 ਈ ਸੀ (ਪਰੋਫੈਨੋਫ਼ਾਸ)600 ਮਿਲੀਲਿਟਰ6) ਫੇਮ 480 ਐਸ ਐਲ (ਫਲੂਬੈਂਡਾਮਾਈਟ)30 ਮਿਲੀਲਿਟਰ

ਫੇਮ ਦੇ ਛਿੜਕਾਅ ਤੋਂ ਪਿੱਛੋਂ 3 ਦਿਨ ਤੱਕ ਫ਼ਲ ਨਾ ਤੋੜੋ।      

ਨੋਟ : ਮੋਟਰ ਵਾਲੇ ਪੰਪ ਲਈ ਜ਼ਹਿਰ ਦੀ ਮਾਤਰਾ ਉਪਰ ਦੱਸੇ ਅਨੁਸਾਰ ਹੀ ਰੱਖੋ, ਪਰਪਾਣੀ ਦੀ ਮਾਤਰਾ ਦੱਸਵਾਂ ਹਿੱਸਾ ਵਰਤੋ ।

ਅ) ਬਿਮਾਰੀਆਂ :

1. ਅਗੇਤਾ ਝੁਲਸ ਰੋਗ :ਕਾਲੇ ਭੂਰੇ ਰੰਗ ਦੇ ਧੱਬੇ, ਪੱਤਿਆਂ ਤੇ ਪੈ ਜਾਂਦੇ ਹਨ ਅਤੇ ਪੱਤੇ ਪੀਲੇ ਹੋ ਕੇ ਡਿੱਗ ਪੈਂਦੇ ਹਨ । ਟਮਾਟਰਾਂ ਉਤੇ ਵੀ ਗੂੜ ੍ਹੇ ਰੰਗ ਦੇ ਗੋਲ ਧੱਬੇ ਪੈ ਜਾਂਦੇ ਹਨ ਅਤੇ ਫ਼ਲ ਗਲ ਜਾਂਦੇ ਹਨ । ਇਸ ਦੀ ਰੋਕਥਾਮ ਲਈ ਹੇਠ ਲਿਖੇ ਢੰਗ ਅਪਣਾਓ :a) ਬੀਜ ਰੋਗ ਰਹਿਤ ਫ਼ਲਾਂ ਤੋਂ ਲਓ ।ਅ) ਬੀਜਣ ਤੋਂ ਪਹਿਲਾਂ ਬੀਜ ਨੂੰ ਕੈਪਟਨ ਜਾਂ ਥੀਰਮ ਦਵਾਈ (3 ਗ੍ਰਾਮ ਪ੍ਰਤੀ ਕਿਲੋ ਬੀਜ ਦੇ ਹਿਸਾਬ) ਨਾਲ ਸੋਧ ਕੇ ਬੀਜੋ ।e) ਪਨੀਰੀ ਨੂੰ ਖੇਤਾਂ ਵਿਚ ਲਾਉਣ ਪਿਛੋਂ 10 ਤੋਂ 15 ਦਿਨਾਂ ਦੀ ਵਿੱਥ ਤੇ 600 ਗ੍ਰਾਮ ਇੰਡੋਫਿਲ ਐਮ 45 ਦਵਾਈ ਪ੍ਰਤੀ ਏਕੜ ਦੇ ਹਿਸਾਬ ਛਿੜਕੋ । ਛਿੜਕਾਅ ਵਿਚ ਵਕਫਾ 7 ਦਿਨ, ਬਿਮਾਰੀ ਦੇ ਹੱਲੇ ਮੁਤਾਬਿਕ ਕੀਤਾ ਜਾ ਸਕਦਾ ਹੈ।

2. ਪਿਛੇਤਾ ਝੁਲਸ ਰੋਗ : 

ਪਾਣੀ ਭਿੱਜੇ ਗੂੜ ੍ਹੇ ਧੱਬੇ ਪੱਤਿਆਂ ਅਤੇ ਤਣੇ ਉੱਤੇ ਪੈ ਜਾਂਦੇ ਹਨ । ਜੇਕਰ ਫ਼ਰਵਰੀ-ਮਾਰਚ ਵਿਚ ਵਰਖਾ ਹੋ ਜਾਵੇ ਤਾਂ ਫ਼ਲ ਤੇ ਵੀ ਮਾੜਾ ਅਸਰ ਪੈਂਦਾ ਹੈ ਅਤੇ ਫ਼ਸਲ ਤਬਾਹ ਹੋ ਜਾਂਦੀ ਹੈ । ਇਸ ਬਿਮਾਰੀ ਦੀ ਰੋਕਥਾਮ ਲਈ ਅਗੇਤੇ ਝੁਲਸ ਰੋਗ ਵਾਲੀਆਂ ਦਵਾਈਆਂ ਹੀ ਫ਼ਰਵਰੀ-ਮਾਰਚ ਵਿਚ ਮੀਂਹ ਪੈਣ ਤੋਂ ਤੁਰੰਤ ਪਿਛੋਂ ਛਿੜਕੋ । ਬਿਮਾਰੀ ਦੇ ਗੰਭੀਰ ਹਮਲੇ ਦੀ ਹਾਲਤ ਵਿਚ ਫ਼ਸਲ ਤੇ ਰਿਡੋਮਿਲ ਐਮ ਜ਼ੈੱਡ 500 ਗ੍ਰਾਮ ਪ ੍ਰਤੀ ਏਕੜ 200 ਲਿਟਰ ਪਾਣੀ ਵਿਚ ਘੋਲ ਕੇ ਅੱਧ ਫ਼ਰਵਰੀ ਵਿਚ ਸਪਰੇਅ ਕਰੋ । ਬਾਅਦ ਵਿਚ ਤਿੰਨ ਸਪੇਰਅ ਇੰਡੋਫਿਲ ਐਮ-45 (600ਗ੍ਰਾਮ) ਪ ੍ਰਤੀ ਏਕੜ, ਸੱਤ ਦਿਨ ਦੇ ਵਕਫੇ ਤੇ ਛਿੜਕੋ ।3. ਉਖੇੜਾ ਰੋਗ :

ਇਸ ਰੋਗ ਕਾਰਨ ਨਰਸਰੀ ਵਿਚ ਪੌਦੇ ਉੱਗਣ ਤੋਂ ਪਹਿਲਾਂ ਜਾਂ ਪਿਛੋਂ ਮਰ ਜਾਂਦੇ ਹਨ । ਇਸ ਦੀ ਰੋਕਥਾਮ ਲਈ :a) ਬੀਜ ਨੂੰ ਕੈਪਟਾਨ ਜਾਂ ਥੀਰਮ ਦਵਾਈ (3 ਗ੍ਰਾਮ ਪ੍ਰਤੀ ਕਿਲੋ ਬੀਜ ਦੇ ਹਿਸਾਬ) ਨਾਲ ਸੋਧ ਕੇ ਬੀਜੋ ।ਅ) ਪਨੀਰੀ ਵਾਲੀਆਂ ਕਿਆਰੀਆਂ ਨੂੰ ਪਨੀਰੀ ਉੱਗਣ ਤੋਂ 5-7 ਦਿਨਾਂ ਪਿਛੋਂ 0.4 ਪ੍ਰਤੀਸ਼ਤ ਕੈਪਟਾਨ ਜਾਂ ਥੀਰਮ ਦਵਾਈ (400 ਗ੍ਰਾਮ ਦਵਾਈ 100 ਲਿਟਰ ਪਾਣੀ ਵਿਚ) ਨਾਲ ਗੜੁੱਚ ਕਰ ਲਓ । ਜੇ ਲੋੜ ਜਾਪੇ ਤਾਂ 7-10 ਦਿਨਾਂ ਪਿਛੋਂ ਏਸੇ ਤਰ ੍ਹਾਂ ਫਿਰ ਕਰੋ ।4. ਠੂਠੀ ਰੋਗ :ਇਸ ਵਿਸ਼ਾਣੂੰ ਰੋਗ ਨਾਲ ਪੱਤੇ ਥੱਲੇ ਨੂੰ ਮੁੜ ਜਾਂਦੇ ਹਨ ਅਤੇ ਗੂੜ ੍ਹੇ ਹਰੇ ਰੰਗ ਦੇ ਹੋ ਜਾਂਦੇ ਹਨ । ਨਾੜੀਆਂ ਫੁੱਲ ਜਾਂਦੀਆਂ ਹਨ । ਪੌਦੇ ਝਾੜੀ ਜਿਹੇ ਬਣ ਜਾਂਦੇ ਹਨ, ਫ਼ਲ ਅਤੇ ਫੁੱਲ ਬਹੁਤ ਘੱਟ ਲੱਗਦੇ ਹਨ । ਇਹ ਰੋਗ ਚਿੱਟੀ ਮੱਖੀ ਰਾਹੀਂ ਫੈਲਦਾ ਹੈ ।

ਰੋਕਥਾਮ :

a. ਰੋਗੀ ਪੌਦੇ ਪੁੱਟ ਕੇ ਸਾੜ ਦੇਣੇ ਚਾਹੀਦੇ ਹਨ ।ਅ. ਪੌਦਿਆਂ ਨੂੰ ਨਰਸਰੀ ਅਤੇ ਖੇਤ ਵਿਚ ਚਿੱਟੀ ਮੱਖੀ ਤੋਂ ਬਚਾਉਣ ਲਈ ਰੋਗਰ ਜਾਂ ਮੈਟਾਸਿਸਟਾਕਸ (ਇੱਕ ਮਿਲੀਲਿਟਰ ਦਵਾਈ ਪ੍ਰਤੀ ਲਿਟਰ ਪਾਣੀ ਵਿਚ ਪਾ ਕੇ) 10 ਦਿਨਾਂ ਦੇ ਵਕਫੇ ਤੇ ਛਿੜਕਾਅ ਕਰਨਾ ਚਾਹੀਦਾ ਹੈ ।5. ਚਿਤਕਬਰਾ ਰੋਗ :ਪੱਤਿਆਂ ਤੇ ਗੂੜ ੍ਹੇ ਹਰੇ ਅਤੇ ਹਲਕੇ ਰੰਗ ਦੇ ਉਭਰੇ ਚਟਾਖ਼ ਪੈ ਜਾਂਦੇ ਹਨ । ਪੱਤੇ ਛੋਟੇ ਅਤੇ ਬੇਢਵੇ ਹੋ ਜਾਂਦੇ ਹਨ । ਇਹ ਵਿਸ਼ਾਣੂੰ ਰੋਗ ਬੀਜ ਅਤੇ ਤੇਲੇ ਰਾਹੀਂ ਫੈਲਦਾ ਹੈ ।

ਰੋਕਥਾਮ :

a. ਬੀਜ ਰੋਗ ਰਹਿਤ ਫ਼ਸਲ ਤੋਂ ਲੈ ਕੇ ਬੀਜਣਾ ਚਾਹੀਦਾ ਹੈ ।ਅ. ਪੌਦਿਆਂ ਨੂੰ ਘੱਟ ਤੋਂ ਘੱਟ ਛੂਹਣਾ ਚਾਹੀਦਾ ਹੈ ।e. ਤੇਲੇ ਦੀ ਰੋਕਥਾਮ ਲਈ ਇੱਕ ਮਿਲੀਲਿਟਰ ਰੋਗਰ 30 ਤਾਕਤ ਜਾਂ ਮੈਟਾਸਿਸਟਾਕਸ ਪ੍ਰਤੀ ਲਿਟਰ ਪਾਣੀ ਵਿਚ ਘੋਲ ਕੇ 10 ਦਿਨਾਂ ਦੇ ਵਕਫ਼ੇ ਤੇ ਛਿੜਕੋ।6. ਜੜ੍ਹਾਂ ਵਿਚ ਗੰਢਾਂ ਪੈਣਾ : ਇਸ ਰੋਗ ਨਾਲ ਪੱਤੇ ਪੀਲੇ ਪੈ ਜਾਂਦੇ ਹਨ ਅਤੇ ਫ਼ਸਲ ਦਾ ਵਾਧਾ ਰੁੱਕ ਜਾਂਦਾ ਹੈ । ਜੜ੍ਹਾਂ ਉਤੇ ਗੰਢਾਂ ਪੈ ਜਾਂਦੀਆਂ ਹਨ । ਪਨੀਰੀ ਵਾਲੇ ਪੌਦਿਆਂ ਤੇ ਵੀ ਅਸਰ ਹੁੰਦਾਹੈ । ਇਸ ਬਿਮਾਰੀ ਦੇ ਕੀਟਾਣੂੰ (ਨੀਮਾਟੋਡ) ਕਾਫ਼ੀ ਸਮੇਂ ਤੱਕ ਮਿੱਟੀ ਵਿਚ ਜਿਉਂਦੇ ਰਹਿੰਦੇ ਹਨ ।ਰੋਕਥਾਮ :a) ਜਿੰਨ੍ਹਾਂ ਖੇਤਾਂ ਵਿਚ ਇਹ ਬਿਮਾਰੀ ਲੱਗਦੀ ਹੋਵੇ ਉਥੇ ਇਸ ਬਿਮਾਰੀ ਦਾ ਟਾਕਰਾ ਕਰਨ ਵਾਲੀ ਕਿਸਮ ਪੰਜਾਬ ਐਨ ਆਰ-7 ਬੀਜੋ।ਅ) ਸਬਜ਼ੀਆਂ ਦੀ ਪਨੀਰੀ ਤਿਆਰ ਕਰਨ ਵਾਲੀ ਥਾਂ ਨੂੰ ਭਰਵਾ ਪਾਣੀ ਲਾ ਕੇ ਪਲਾਸਟਿਕ ਦੀ ਚਾਦਰ (50 ਮਾਈਕਰੋਨ) ਨਾਲ ਮਈ-ਜੂਨ ਦੇ ਮਹੀਨੇ ਵਿੱਚ ਚੰਗੀ ਤਰ੍ਹਾਂ ਢੱਕ ਕੇ 40 ਦਿਨਾਂ ਵਾਸਤੇ ਧੁੱਪ ਲਗਾਉ ।e) ਤੋਰੀਆ ਜਾਂ ਤਾਰਾਮੀਰੇ ਦੀ 40 ਦਿਨਾਂ ਦੀ ਫ਼ਸਲ ਪਨੀਰੀ ਵਾਲੀਆਂ ਕਿਆਰੀਆਂ ਵਿੱਚ ਬਿਜਾਈ ਤੋਂ 10 ਦਿਨ ਪਹਿਲਾਂ ਵਾਹ ਦਿਓ ਅਤੇ 3-4 ਵਾਰੀ ਵਾਹ ਕੇ ਪਨੀਰੀ ਬੀਜਣ ਲਈ ਕਿਆਰੀਆਂ ਬਣਾਓ ।ਸ) ਨਰਸਰੀ ਵਾਲੇ ਪੌਦਿਆਂ ਨੂੰ, ਡਾਈਮੈਥੋਏਟ (10 ਮਿਲੀਲਿਟਰ) ਰੋਗਰ 30 ਤਾਕਤ ਦਵਾਈ 10 ਲਿਟਰ ਪਾਣੀ ਵਿਚ ਘੋਲ ਕੇ, ਖੇਤ ਵਿਚ ਲਾਉਣ ਤੋਂ ਪਹਿਲਾਂ 6 ਘੰਟੇ ਲਈ ਡੁਬੋ ਲਵੋ ।ਹ) ਜੜ ੍ਹ ਗੰਢ ਰੋਗੀ ਜ਼ਮੀਨਾਂ ਵਿੱਚ ਸਬਜ਼ੀਆਂ ਦੇ ਫ਼ਸਲੀ ਚੱਕਰ ਵਿੱਚ ਲਸਣ ਲਗਾਉ ।

ਨੋਟ : ਪੌਦਿਆਂ ਨੂੰ ਦਵਾਈ ਛਾਂ ਵਿਚ ਲਾਓ ਅਤੇ ਤਣੇ ਨੂੰ ਦਵਾਈ ਨਹੀਂ ਲੱਗਣੀਚਾਹੀਦੀ ।

In News

KVK Events

You are visitor number 148233
Krishi Vigyan Kendra
Shri Muktsar Sahib(Goneana)
Copyright © Krishi Vigyan Kendra (KVK), Muktsar - All Rights Reserved