Information

Notice Board

SMS

  • ਝੋਨੇ ਵਿੱਚ ਤਣੇ ਦੇ ਗੜੂਏ ਦੇ ਹਮਲੇ ਕਾਰਨ ਜੇਕਰ ਖੇਤ ਵਿੱਚ 5% ਤੋਂ ਵੱਧ ਸੁੱਕੀਆਂ ਗੋਭਾ ਹੋਣ ਤਾਂ ਇਸਦੀ ਰੋਕਥਾਮ ਲਈ 20ਮਿ.ਲੀ. ਫੇਮ/170 ਗ੍ਰਾਮ ਮੌਰਟਾਰ/350 ਮਿ.ਲੀ ਸੂਟਾਥੀਆਨ ਪਰ੍ਤੀ ਏਕੜ 100 ਲੀਟਰ ਪਾਣੀ ਵਿੱਚ ਘੋਲ ਕੇ ਛਿੜਕੋ
  • ਝੋਨੇ/ਬਾਸਮਤੀ ਵਿੱਚ ਜੇਕਰ ਝੁਲਸ ਰੋਗ ਕਾਰਨ ਪਾਣੀ ਦੀ ਸਤਹ ਤੋਂ ਉਪਰ ਪੱਤਿਆਂ ਉੱਤੇ ਸਲੇਟੀ ਰੰਗ ਦੀਆਂ ਧਾਰੀਆਂ ਪੈ ਜਾਦੀਆਂ ਹਨ| ਇਸਦੀ ਰੋਕਥਾਮ ਲਈ 200 ਮਿ.ਲੀ. ਫੋਲੀਕਰ/ਟਿਲਟ/ਮਨੋਸਰਨ ਜਾਂ 320 ਮਿ.ਲੀ. ਲਸਚਰ ਜਾਂ 80 ਗ੍ਰਾਮ ਨਟੀਵੋ ਪਰ੍ਤੀ ਏਕੜ ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਛਿੜਕੋ
Portal

ਸ਼ਿਮਲਾ ਮਿਰਚ

ਸ਼ਿਮਲਾ ਮਿਰਚ

ਮੌਸਮ ਅਤੇ ਜ਼ਮੀਨ :

ਸ਼ਿਮਲਾ ਮਿਰਚ ਲਈ ਵਾਤਾਵਰਨ ਬਹੁਤ ਜ਼ਰੂਰੀ ਹੈ। ਚੰਗੀ ਮਿਆਰ ਦੇ ਫ਼ਲ ਪੈਦਾ ਕਰਨ ਲਈ 16-18 ਡਿਗਰੀ ਸੈਂਟੀਗ੍ਰੇਡ ਤਾਪਮਾਨ ਚਾਹੀਦਾ ਹੈ । ਜਦੋਂ ਤਾਪਮਾਨ 16 ਡਿਗਰੀ ਸੈਂਟੀਗ੍ਰੇਡ ਤੋਂ ਲੰਮੇ ਸਮੇਂ ਲਈ ਘੱਟ ਜਾਂਦਾ ਹੈ ਤਾਂ ਪੌਦੇ ਦਾ ਵਾਧਾ ਅਤੇ ਝਾੜ ਘੱਟ ਜਾਂਦਾ ਹੈ । ਇਹ ਦਿਨ ਦਾ ਤਾਪਮਾਨ 30 ਡਿਗਰੀ ਸੈਂਟੀਗ੍ਰੇਡ ਤੋਂ ਉੱਪਰ ਅਤੇ ਰਾਤ ਦਾ ਤਾਪਮਾਨ 21-24 ਡਿਗਰੀ ਸੈਂਟੀਗ੍ਰੇਡ ਸਹਾਰ ਸਕਦੀ ਹੈ। ਜ਼ਿਆਦਾ ਤਾਪਮਾਨ ਅਤੇ ਖੁਸ਼ਕ ਹਵਾਵਾਂ ਹਾਨੀਕਾਰਕ ਹੁੰਦੀਆਂ ਹਨ । ਇਸ ਨਾਲ ਫੁੱਲ ਅਤੇ ਫ਼ਲ ਘੱਟ ਲੱਗਦੇ ਹਨ । ਸ਼ਿਮਲਾ ਮਿਰਚ ਵਿੱਚ ਰੌਸ਼ਨੀ ਅਤੇ ਨਮੀ ਨੂੰ ਸਹਿਣ ਕਰਨ ਦੀ ਸਮਰਥਾ ਹੈ ।ਸ਼ਿਮਲਾ ਮਿਰਚ ਮੈਰਾ ਜਾਂ ਰੇਤਲੀ ਮੈਰਾ ਜ਼ਮੀਨ ਜਿਸ ਵਿੱਚ ਪਾਣੀ ਚੰਗਾ ਹੋਵੇ, ਵਧੀਆ ਹੁੰਦੀ ਹੈ । ਮਿੱਟੀ ਦੀ ਪੀ.ਐਚ. 5.5-6.8 ਹੋਣੀ ਚਾਹੀਦੀ ਹੈ ।

ਬਿਜਾਈ ਦੇ ਢੰਗ

ਬਿਜਾਈ ਦਾ ਸਮਾਂ : ਇਸ ਦੀ ਪਨੀਰੀ ਅਕਤੂਬਰ ਦੇ ਅਖੀਰ ਵਿੱਚ ਬੀਜੋ। ਦਸੰਬਰ-ਜਨਵਰੀ ਵਿੱਚ ਪੌਦ ਨੂੰ ਪਲਾਸਟਿਕ ਦੀਆਂ ਚਾਦਰਾਂ ਜਾਂ ਸਰਕੰਡੇ ਨਾਲ ਨਰਸਰੀ ਢੱਕ ਕੇ ਕੋਰੇ ਤੋਂ ਬਚਾਇਆ ਜਾ ਸਕਦਾ ਹੈ । ਫ਼ਰਵਰੀ ਦੇ ਅੱਧ ਵਿੱਚ ਪਨੀਰੀ ਪੁੱਟ ਕੇ ਖੇਤਾਂ ਵਿੱਚ ਲਾ ਦਿਓ । ਅਗੇਤੀ ਫ਼ਸਲ ਲੈਣ ਲਈ ਅੱਧ ਅਕਤੂਬਰ ਵਿੱਚ ਪਨੀਰੀ ਬੀਜ ਕੇ ਨਵੰਬਰ ਦੇ ਅੰਤ ਵਿੱਚ ਖੇਤਾਂ ਵਿੱਚ ਲਗਾਈ ਜਾ ਸਕਦੀ ਹੈ। ਪਰ ਇਸ ਨੂੰ ਕੋਰੇ ਤੋਂ ਬਚਾਉਣ ਲਈ ਛੌਰਾ ਜ਼ਰੂਰ ਕਰੋ ।ਬੀਜ ਦੀ ਮਾਤਰਾ : ਇਕ ਏਕੜ ਦੀ ਬੀਜਾਈ ਲਈ 200 ਗ੍ਰਾਮ ਬੀਜ ਦੀ ਵਰਤੋਂ ਕਰੋ ।ਸੁਰੰਗਾਂ ਵਿੱਚ ਖੇਤੀ : ਸ਼ਿਮਲਾ ਮਿਰਚ ਦੀ ਅਗੇਤੀ ਪੈਦਾਵਾਰ ਲੈਣ ਲਈ ਇਸ ਵਿਧੀ ਨੂੰ ਅਪਨਾਉਣਾ ਚਾਹੀਦਾ ਹੈ । ਇਸ ਨਾਲ ਦਸੰਬਰ ਤੋਂ ਅੱਧ ਫ਼ਰਵਰੀ ਤੱਕ ਜਦੋਂ ਤਾਪਮਾਨ ਬਹੁਤ ਘੱਟ ਜਾਂਦਾ ਹੈ ਅਤੇ ਕੋਰੇ ਦੇ ਪੈਣ ਕਾਰਨ ਬੂਟਿਆਂ ਦੇ ਮਰਨ ਦਾ ਖਤਰਾ ਬਣਿਆ ਰਹਿੰਦਾ ਹੈ, ਬੂਟਿਆਂ ਨੂੰ ਬਚਾਇਆ ਜਾ ਸਕਦਾ ਹੈ । ਸ਼ਿਮਲਾ ਮਿਰਚ ਦੀ ਪਨੀਰੀ ਅਕਤੂਬਰ ਦੇ ਪਹਿਲੇ ਪੰਦਰਹ੍ਵਾੜੇ ਵਿੱਚ ਬੀਜ ਦਿਉ । ਇਸ ਸਮੇਂ ਚਿੱਟੀ ਮੱਖੀ ਦਾ ਹਮਲਾ ਵਧੇਰੇ ਹੁੰਦਾ ਹੈ, ਜੋ ਵਿਸ਼ਾਣੂੰ ਰੋਗ ਨੂੰ ਫੈਲਾਉਂਦੀ ਹੈ। ਇਸ ਲਈ ਨਰਸਰੀ ਵਿੱਚ ਉੱਗ ਰਹੀ ਪਨੀਰੀ ਨੂੰ ਨਾਈਲੋਨ ਨੈੱਟ ਨਾਲ ਢਕ ਦਿਉ। ਜਦੋਂ ਬੂਟੇ ੪-੫ ਹਫ਼ਤੇ ਦੇ ਹੋ ਜਾਣ ਤਾਂ ੧੩੦ ਸੈਂਟੀਮੀਟਰ ਚੌੜੀਆਂ ਪਟੜੀਆਂ ਬਣਾ ਦਿਉ ਅਤੇ ਪਟੜੀਆਂ ਦੇ ਦੋਨੋਂ ਪਾਸੇ ੩੦-੩੦ ਸੈਂਟੀਮੀਟਰ ਦੀ ਵਿੱਥ ਉੱਪਰ ਬੂਟੇਲਗਾ ਦਿਉ।

ਦਸੰਬਰ ਦੇ ਸ਼ੁਰੂ ਵਿੱਚ ਲੋਹੇ ਦੇ ਸਰੀਏ ਦੇ ਅਰਧ ਗੋਲੇ ਬਣਾ ਕੇ 2-2 ਮੀਟਰ ਦੀ ਵਿੱਥ ਉੱਪਰ ਇਨ੍ਹਾਂ ਨੂੰ ਲਗਾ ਦਿਉ ਤਾਂ ਜੋ ਖਾਲੀਆਂ ਦੇ ਦੋਨੋਂ ਪਾਸੇ ਬੂਟੇ ਇਨ੍ਹਾਂ ਅਰਧ ਗੋਲਿਆਂ ਦੇ ਵਿਚਕਾਰ ਆ ਜਾਣ । ਅਰਧ ਗੋਲੇ ਬਣਾਉਣ ਲਈ ਦੋ ਮੀਟਰ ਲੰਬੇ ਸਰੀਏ ਮਰੋੜ ਕੇ ਇਸ ਤਰਹਾਂ ਬਣਾ ਲਉ ਜਿਸ ਨਾਲ ਜਦੋਂ ਜ਼ਮੀਨ ਵਿੱਚ ਗੱਡੀਏ ਤਾਂ ਇਨ੍ਹਾਂ ਦੀ ਉਚਾਈ 45-60 ਸੈਂਟੀਮੀਟਰ ਹੋ ਜਾਵੇ । ਇਨ੍ਹਾਂ ਗੋਲਿਆਂ ਉੱਪਰ 100 ਗੇਜ ਮੋਟੀ ਪਲਾਸਟਿਕ ਦੀ ਸ਼ੀਟ ਪਾ ਦਿਉ । ਪਲਾਸਟਿਕ ਦੀਆਂ ਸ਼ੀਟਾਂ ਨੂੰ ਪਾਸਿਆਂ ਤੋਂ ਮਿੱਟੀ ਨਾਲ ਦਬਾ ਦਿਉ । ਪਲਾਸਟਿਕ ਦੇ ਨਾਲ ਸੁਰੰਗਾਂ ਦਾ ਤਾਪਮਾਨ ਵਧ ਜਾਂਦਾ ਹੈ । ਜਦੋਂ ਫ਼ਰਵਰੀ ਦੇ ਮਹੀਨੇ ਵਿੱਚ ਹਵਾ ਦਾ ਤਾਪਮਾਨ ਵਧ ਜਾਵੇ ਤਾਂ ਇਨ੍ਹਾਂ ਸ਼ੀਟਾਂ ਨੂੰ ਉਤਾਰ ਦਿਉ ।ਫ਼ਾਸਲਾ : ਕਤਾਰਾਂ ਦਾ ਫ਼ਾਸਲਾ 60 ਸੈਂਟੀਮੀਟਰ ਅਤੇ ਬੂਟਿਆਂ ਵਿਚਕਾਰ ਇਹ ਫ਼ਾਸਲਾ 30 ਸੈਂਟੀਮੀਟਰ ਰੱਖੋ ।ਖਾਦਾਂ :ਇਹ ਫ਼ਸਲ ਖ਼ੁਰਾਕ ਨੂੰ ਬਹੁਤ ਮੰਨਦੀ ਹੈ । ਇਸ ਕਰਕੇ ਚੀਕਣੀ (ਭਾਰੀ) ਜ਼ਮੀਨ, ਚੰਗਾ ਝਾੜ ਲੈਣ ਲਈ ਢੁੱਕਵੀਂ ਹੈ । ਜ਼ਮੀਨ ਦੀ ਤਿਆਰੀ ਵੇਲੇ 20-25 ਟਨ ਰੂੜੀ ਦੀ ਖਾਦ ਪ੍ਰਤੀ ਏਕੜ ਪਾਓ | ਰਸਾਇਣਕ ਖਾਦਾਂ ਜਿਵੇਂ ਕਿ 50 ਕਿਲੋ ਨਾਈਟੋਰ੍ਜਨ (110 ਕਿਲੋ ਯੂਰੀਆ), 28 ਕਿਲੋ ਫ਼ਾਸਫ਼ੋਰਸ (175 ਕਿਲੋ ਸੁਪਰਫ਼ਾਸਫੇਟ) ਅਤੇ 12 ਕਿਲੋ ਪੋਟਾਸ਼ (20 ਕਿਲੋ ਮਿਊਰੇਟ ਆਫ਼ ਪੋਟਾਸ਼) ਪ੍ਰਤੀ ਏਕੜ ਪਾਉ । ਸਾਰੀ ਸੁਪਰਫ਼ਾਸਫੇਟ ਤੇ ਪੋਟਾਸ਼ ਅਤੇ ਤੀਜਾ ਹਿੱਸਾ ਯੂਰੀਆ ਖਾਦ ਪਨੀਰੀ ਪੁੱਟ ਕੇ ਖੇਤ ਵਿਚ ਲਾਉਣ ਵੇਲੇ ਅਤੇ ਬਾਕੀ ਦੀ ਯੂਰੀਆ ਖਾਦ ਦੋ ਬਰਾਬਰ ਹਿੱਸਿਆਂ ਵਿਚ ਇਕ ਅਤੇ ਦੋ ਮਹੀਨੇ ਪਿਛੋਂ ਪਾਉ ।ਸਿੰਚਾਈ : ਪਹਿਲਾ ਪਾਣੀ ਪਨੀਰੀ ਖੇਤ ਵਿਚ ਲਾਉਣ ਤੋਂ ਤੁਰੰਤ ਪਿਛੋਂ ਲਾਉ। ਇਸ ਪਿਛੋਂ ਪਾਣੀ ਗਰਮੀਆਂ ਵਿਚ 4-5 ਦਿਨ ਅਤੇ ਠੰਢੇ ਮੌਸਮ ਵਿਚ 7-8 ਦਿਨਾਂ ਦੇ ਫ਼ਰਕ ਨਾਲ ਦਿੰਦੇ ਰਹੋ ।ਤੁੜਾਈ :ਫ਼ਸਲ ਖੇਤ ਵਿਚ ਪਨੀਰੀ ਪੁੱਟ ਕੇ ਲਾਉਣ ਤੋਂ ਤਿੰਨ ਮਹੀਨੇ ਬਾਅਦ ਤਿਆਰ ਹੋ ਜਾਂਦੀ ਹੈ । ਪੂਰਾ ਵਧਿਆ ਫ਼ਲ ਤੋੜੋ ਜੋ ਨਰਮ ਅਤੇ ਚਮਕਦਾਰ ਹੋਵੇ।

ਪੌਦ ਸੁਰੱਖਿਆ (ਮਿਰਚ ਅਤੇ ਸ਼ਿਮਲਾ ਮਿਰਚ)

(a) ਕੀੜੇ :ਥਰਿਪ, ਪੀਲੀ ਜੂੰ, ਚੇਪਾ ਅਤੇ ਚਿੱਟੀ ਮੱਖੀ: ਇਸ ਫ਼ਸਲ ਲਈ ਹਾਨੀਕਾਰਕ ਕੀੜੇ ਹਨ । ਇਹ ਕੀੜੇ ਰੋਕਣ ਲਈ 400 ਮਿਲੀਲਿਟਰ ਮੈਲਾਥੀਆਨ 50 ਈ ਸੀ ਨੂੰ 100-125 ਲਿਟਰ ਪਾਣੀ ਵਿਚ ਘੋਲ ਕੇ 15-20 ਦਿਨਾਂ ਦੇ ਵਕਫੇ ਤੇ ਛਿੜਕੋ।

(ਅ) ਬਿਮਾਰੀਆਂ :1. ਫ਼ਲ ਗਲਣਾ ਅਤੇ ਟਹਿਣੀਆਂ ਦਾ ਸੁੱਕਣਾ : ਜਿਉਂ ਹੀ ਫ਼ਲ ਪੱਕਣਾ ਸ਼ੁਰੂ ਹੁੰਦਾ ਹੈ ਤਾਂ ਫ਼ਲਾਂ ਵਾਲੀਆਂ ਟਹਿਣੀਆਂ ਦੇ ਸਿਰੇ ਸੁੱਕਣੇ ਸ਼ੁਰੂ ਹੋ ਜਾਂਦੇ ਹਨ । ਗੂੜਹੇ੍, ਕਾਲੇ, ਡੂੰਘੇ, ਧੱਬੇ ਫ਼ਲਾਂ ਉਤੇ ਨਜ਼ਰ ਆਉਂਦੇ ਹਨ ਜੋ ਗੁਲਾਬੀ ਭਾਅ ਮਾਰਦੇ ਹਨ।ਇਸਦੀ ਰੋਕਥਾਮ ਲਈ :) ਬੀਜਣ ਤੋਂ ਪਹਿਲਾਂ ਬੀਜ ਨੂੰ ੨ ਗ੍ਰਾਮ ਥੀਰਮ ਦਵਾਈ ਨਾਲ ਇਕ ਕਿਲੋ ਬੀਜ ਦੇ ਹਿਸਾਬ ਸੋਧੋ ।ਅ) ਫ਼ਸਲ ਤੇ 750 ਗ੍ਰਾਮ ਇੰਡੋਫਿਲ ਐਮ 45 ਜਾਂ ਬਲਾਈਟੌਕਸ ਨੂੰ 250 ਲਿਟਰ ਪਾਣੀ ਵਿਚ ਪ੍ਰਤੀ ਏਕੜ ਘੋਲ ਕੇ 10 ਦਿਨ ਦੇ ਵਕਫੇ ਤੇ ਛਿੜਕਾਅ ਕਰੋ । ਪਹਿਲਾ ਛਿੜਕਾਅ ਬਿਮਾਰੀ ਸ਼ੁਰੂ ਹੋਣ ਤੇ, (ਜੁਲਾਈ ਦੇ ਪਹਿਲੇ ਹਫ਼ਤੇ) ਅਤੇ ਇਸ ਤੋਂ ਬਾਅਦ ਤਿੰਨ ਛਿੜਕਾਅ ਕਰੋ ।2. ਸਲਾਹ੍ਭ ਨਾਲ ਗਲਣਾ : ਇਸ ਰੋਗ ਦਾ ਨਵੀਆਂ ਟਾਹਣੀਆਂ, ਫੁੱਲਾਂ ਅਤੇ ਫ਼ਲਾਂ ਤੇ ਹਮਲਾ ਹੁੰਦਾ ਹੈ ਜਿਸ ਨਾਲ ਗਲੇ ਹੋਏ ਹਿੱਸਿਆਂ ਤੇ ਉੱਲੀ ਦੇ ਕਾਲੇ ਬਰੀਕ ਕਣ ਦਿਖਾਈ ਦਿੰਦੇ ਹਨ । ਇਹ ਬਿਮਾਰੀ ਭਾਰੀ ਵਰਖਾ ਪਿਛੋਂ ਬੜੀ ਭਿਆਨਕ ਹੁੰਦੀ ਹੈ । ਇਸ ਦੀ ਰੋਕਥਾਮ ਲਈ ਫ਼ਲ ਦੇ ਗਲਣ ਅਤੇ ਟਾਹਣੀਆਂ ਦੇ ਸੁੱਕਣ ਵਾਲੀ ਬਿਮਾਰੀ ਦੀ ਰੋਕਥਾਮ ਵਾਲੇ ਹੀ ਉਪਾਅ ਕਰੋ ।

੩. ਠੂਠੀ ਰੋਗ : ਇਸ ਵਿਸ਼ਾਣੂੰ ਰੋਗ ਨਾਲ ਪੱਤੇ ਥੱਲੇ ਨੂੰ ਮੁੜ ਜਾਂਦੇ ਹਨ । ਨਾੜੀਆਂ ਫੁੱਲ ਜਾਂਦੀਆਂ ਹਨ । ਪੌਦੇ ਝਾੜੀਆਂ ਵਾਂਗ ਬਣ ਜਾਂਦੇ ਹਨ । ਫੁੱਲ ਅਤੇ ਫ਼ਲ ਨਹੀਂ ਲੱਗਦੇ । ਇਹ ਬਿਮਾਰੀ ਚਿੱਟੀ ਮੱਖੀ ਰਾਹੀਂ ਫੈਲਦੀ ਹੈ ।

ਰੋਕਥਾਮ : a) ਰੋਗੀ ਪੌਦੇ ਪਹਿਲੀ ਨਿਸ਼ਾਨੀ ਦਿਸਦਿਆਂ ਹੀ ਪੁੱਟ ਕੇ ਨਸ਼ਟ ਕਰ ਦਿਓ ।ਅ) ਪੌਦਿਆਂ ਨੂੰ ਨਰਸਰੀ ਅਤੇ ਖੇਤ ਵਿਚ ਚਿੱਟੀ ਮੱਖੀ ਤੋਂ ਬਚਾਉਣ ਲਈ 400 ਮਿਲੀਲਿਟਰ ਮੈਲਾਥੀਆਨ 50% ਤਾਕਤ ਪ੍ਰਤੀ ਏਕੜ ਦੇ ਹਿਸਾਬ ਨਾਲ 100 ਤੋਂ 125 ਲਿਟਰ ਪਾਣੀ ਵਿਚ ਘੋਲ ਕੇ 15-20 ਦਿਨ ਦੇ ਵਕਫ਼ੇ ਤੇ ਛਿੜਕਾਓ।

੪. ਚਿਤਕਬਰਾ ਰੋਗ : ਪੱਤਿਆਂ ਉੱਤੇ ਗੂੜ ੍ਹੇ ਹਰੇ ਤੇ ਹਲਕੇ ਹਰੇ ਰੰਗ ਦੇ ਚਟਾਖ ਪੈ ਜਾਂਦੇ ਹਨ । ਪੱਤੇ ਛੋਟੇ ਬੇਢੰਗੇ ਹੋ ਜਾਂਦੇ ਹਨ । ਬਾਅਦ ਵਿਚ ਪੀਲੇ ਪੈ ਜਾਂਦੇ ਹਨ । ਇਹ ਰੋਗ ਤੇਲੇ ਰਾਹੀਂ ਫ਼ੈਲਦਾ ਹੈ ।

ਰੋਕਥਾਮ :) ਰੋਗੀ ਪੌਦਿਆਂ ਨੂੰ ਪੁੱਟ ਕੇ ਨਸ਼ਟ ਕਰੋ ।ਅ) ਬੀਜ ਰੋਗ ਰਹਿਤ ਪੌਦਿਆਂ ਤੋਂ ਹੀ ਲਉ ।e) ਪੌਦਿਆਂ ਨੂੰ ਘੱਟ ਤੋਂ ਘੱਟ ਛੂਹਣਾ ਚਾਹੀਦਾ ਹੈ ।ਸ) ਤੇਲੇ ਦੀ ਰੋਕਥਾਮ ਲਈ ਮੈਲਾਥੀਆਨ ਦਵਾਈ 400ਮਿਲੀਲਿਟਰ 50% ਤਾਕਤ ਨੂੰ ਪ੍ਰਤੀ ਏਕੜ ਦੇ ਹਿਸਾਬ 100-125 ਲਿਟਰ ਪਾਣੀ ਵਿਚ ਘੋਲ ਕੇ 15-20 ਦਿਨ ਦੇ ਵਕਫ਼ੇ ਤੇ ਛਿੜਕੋ

In News

KVK Events

You are visitor number 148247
Krishi Vigyan Kendra
Shri Muktsar Sahib(Goneana)
Copyright © Krishi Vigyan Kendra (KVK), Muktsar - All Rights Reserved