Information

Notice Board

SMS

  • ਝੋਨੇ ਵਿੱਚ ਤਣੇ ਦੇ ਗੜੂਏ ਦੇ ਹਮਲੇ ਕਾਰਨ ਜੇਕਰ ਖੇਤ ਵਿੱਚ 5% ਤੋਂ ਵੱਧ ਸੁੱਕੀਆਂ ਗੋਭਾ ਹੋਣ ਤਾਂ ਇਸਦੀ ਰੋਕਥਾਮ ਲਈ 20ਮਿ.ਲੀ. ਫੇਮ/170 ਗ੍ਰਾਮ ਮੌਰਟਾਰ/350 ਮਿ.ਲੀ ਸੂਟਾਥੀਆਨ ਪਰ੍ਤੀ ਏਕੜ 100 ਲੀਟਰ ਪਾਣੀ ਵਿੱਚ ਘੋਲ ਕੇ ਛਿੜਕੋ
  • ਝੋਨੇ/ਬਾਸਮਤੀ ਵਿੱਚ ਜੇਕਰ ਝੁਲਸ ਰੋਗ ਕਾਰਨ ਪਾਣੀ ਦੀ ਸਤਹ ਤੋਂ ਉਪਰ ਪੱਤਿਆਂ ਉੱਤੇ ਸਲੇਟੀ ਰੰਗ ਦੀਆਂ ਧਾਰੀਆਂ ਪੈ ਜਾਦੀਆਂ ਹਨ| ਇਸਦੀ ਰੋਕਥਾਮ ਲਈ 200 ਮਿ.ਲੀ. ਫੋਲੀਕਰ/ਟਿਲਟ/ਮਨੋਸਰਨ ਜਾਂ 320 ਮਿ.ਲੀ. ਲਸਚਰ ਜਾਂ 80 ਗ੍ਰਾਮ ਨਟੀਵੋ ਪਰ੍ਤੀ ਏਕੜ ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਛਿੜਕੋ
Portal

ਜੀਵਾਣੂੰ ਖਾਦ

ਜੀਵਾਣੂੰ ਖਾਦ, ਉਹ ਖਾਦ ਹੁੰਦੀ ਹੈ, ਜਿਸ ਵਿੱਚ ਸੁਖਮ ਜੀਵ ਹੁੰਦੇ ਹਨ ਜਿੰਨਾਂ ਨਾਲ ਪੌਦਿਆਂ ਨੂੰ ਖੁਰਾਕੀ ਤੱਤ ਮੁਹੱਈਆ ਕਰਵਾਏ ਜਾਂਦੇ ਹਨ[ ਇਹ ਜੀਵਾਣੂੰ ਹਵਾ ਵਿਚਲੀ ਨਾਈਟ੍ਰੋਜਨ ਨੂੰ ਉਪਲੱਬਧ ਕਰਵਾਉਣ ਜਾਂ ਮਿੱਟੀ ਵਿੱਚੋਂ ਅਣਘੁਲੀ ਫਾਸਫੋਰਸ ਨੂੰ ਘੁਲਣਸ਼ੀਲ ਬਣਾਉਣ ਵਿੱਚ ਮਦੱਦ ਕਰਦੇ ਹਨ[ ਇਸ ਤੋਂ ਇਲਾਵਾ ਇਹਨ੍ਹਾਂ ਸੁਖਮ ਜੀਵਾਂ ਦੀ ਕ੍ਰਿਆਵਾਂ ਨਾਲ ਕਈ ਹਾਰਮੋਨ ਬਣਦੇ ਹਨ ਜੋ ਕਿ ਪੌਦਿਆਂ ਨੂੰ ਵਧਣ ਫੁੱਲਣ ਵਿੱਚ ਮਦੱਦ ਕਰਦੇ ਹਨ ਅਤੇ ਇਹ ਜੀਵਾਣੂੰ ਖਾਦ ਮਿੱਟੀ ਦੀ ਸਿਹਤ ਵਿੱਚ ਸੁਧਾਰ ਕਰਦੀ ਹੈ

ਸ਼ਿਫਾਰਸ਼ ਕੀਤੀਆਂ ਜੀਵਾਣੂੰ ਖਾਦਾਂ:

ਜੀਵਾਣੂੰ ਖਾਦ ਫ਼ਸਲ
ਰਾਇਜੋਬੀਅਮ ਜੀਵਾਣੂੰ ਖਾਦ ਮਟਰ, ਮੂੰਗੀ, ਅਰਹਰ, ਸੋਇਆਬੀਨ, ਬਰਸੀਮ ਅਤੇ ਲੁਸਰਨ
ਪੀ.ਜੀ.ਪੀ.ਆਰ ਅਤੇ ਰਾਇਜੋਬੀਅਮ ਜੀਵਾਣੂੰ ਖਾਦ ਗਰਮ ਰੁੱਤ ਮੂੰਗੀ, ਛੋਲੇ ਅਤੇ ਮਸਰ
ਕੰਮਸ਼ੋਰਸ਼ੀਅਮ ਜੀਵਾਣੂੰ ਖਾਦ ਮੱਕੀ, ਕਣਕ, ਕਮਾਦ, ਹਲਦੀ, ਆਲੂ ਅਤੇ ਪਿਆਜ

ਜੀਵਾਣੂੰ ਖਾਦ ਵਰਤਨ ਦਾ ਢੰਗ:

ਬੀਜ ਨੂੰ ਲਗਾਉਣਾ (ਮੱਕੀ, ਕਣਕ, ਗਰਮ ਰੁੱਤ ਮੂੰਗੀ, ਛੋਲੇ, ਮਸਰ, ਮਟਰ, ਮੂੰਗੀ, ਅਰਹਰ, ਸੋਇਆਬੀਨ, ਬਰਸੀਮ ਅਤੇ ਲੁਸਰਨ): ਇੱਕ ਏਕੜ ਲਈ ਸਿਫਾਰਸ਼ ਜੀਵਾਣੂੰ ਖਾਦ ਦੇ ਪੈਕਟ ਨੂੰ ਅੱਧਾ ਲਿਟਰ ਪਾਣੀ ਵਿੱਚ ਘੋਲ ਲਵੋ, ਉਪਰੰਤ ਜੀਵਾਣੂ ਖਾਦ ਦੇ ਘੋਲ ਅਤੇ ਬੀਜਾਂ ਨੂੰ ਸ਼ਾਫ ਫਰਸ਼ ਉਤੇ ਜਾਂ ਤਰਪਾਲ ਉਤੇ ਚੰਗੀ ਤਰ੍ਰਾਂ ਮਿਲਾ ਲਵੋ[ ਬੀਜ ਨੂੰ ਛਾਵੇਂ ਸੁੱਕਾ ਕੇ ਜਲਦੀ ਬੀਜ ਦੇਵੋ[

ਮਿੱਟੀ ਵਿੱਚ ਲਗਾਉਣਾ (ਕਮਾਦ, ਹਲਦੀ, ਆਲੂ ਅਤੇ ਪਿਆਜ): ਫ਼ਸਲ ਬੀਜਣ ਤੋਂ ਪਹਿਲਾਂ ਜੀਵਾਣੂੰ ਖਾਦ ਨੂੰ ਮਿੱਟੀ ਵਿੱਚ ਮਿਲਾ ਕੇ ਸਿਆੜਾਂ ਵਿੱਚ ਪਾਓ[

ਜੀਵਾਣੂ ਖਾਦ ਵਰਤਨ ਸਮੇਂ ਸਾਵਧਾਨੀਆਂ:

ਫ਼ਸਲ ਅਨੁਸਾਰ ਸਿਫਾਰਸ਼ ਕੀਤੀ ਜੀਵਾਣੂੰ ਖਾਦ ਹੀ ਵਰਤੋ[

ਜੀਵਾਣੂੰ ਖਾਦ ਦਾ ਲਿਫਾਫਾ ਧੱੁਪ ਅਤੇ ਗਰਮੀ ਤੋਂ ਦੂਰ ਠੰਢੀ ਥਾਂ ਤੇ ਹੀ ਰੱਖੋ ਅਤੇ ਲਗਾਉਣ ਸਮੇਂ ਹੀ ਖੋਲੋ[

ਜੀਵਾਣੂੰ ਖਾਦ ਨੁੰ ਮਿਆਦ ਪੁਗਣ ਤੋਂ ਪਹਿਲਾਂ ਹੀ ਵਰਤੋਂ[

ਬੀਜਾਂ ਨੂੰ ਜੀਵਾਣੂੰ ਖਾਦ ਲਾਉਣ ਤੋਂ ਬਾਅਦ ਧੁੱਪ ਵਿੱਚ ਨਾ ਰੱਖੋ ਅਤੇ ਬਿਜਾਈ ਜਲਦੀ ਕਰ ਦਿਉ[

ਸਿਫਾਰਸ਼ ਕੀਤੀਆਂ ਗਈਆਂ ਜੀਵਾਣੂੰ ਖਾਦਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਮਿਲਦੀਆਂ ਹਨ[

In News

KVK Events

You are visitor number 148229
Krishi Vigyan Kendra
Shri Muktsar Sahib(Goneana)
Copyright © Krishi Vigyan Kendra (KVK), Muktsar - All Rights Reserved