Information

Notice Board

SMS

  • ਝੋਨੇ ਵਿੱਚ ਤਣੇ ਦੇ ਗੜੂਏ ਦੇ ਹਮਲੇ ਕਾਰਨ ਜੇਕਰ ਖੇਤ ਵਿੱਚ 5% ਤੋਂ ਵੱਧ ਸੁੱਕੀਆਂ ਗੋਭਾ ਹੋਣ ਤਾਂ ਇਸਦੀ ਰੋਕਥਾਮ ਲਈ 20ਮਿ.ਲੀ. ਫੇਮ/170 ਗ੍ਰਾਮ ਮੌਰਟਾਰ/350 ਮਿ.ਲੀ ਸੂਟਾਥੀਆਨ ਪਰ੍ਤੀ ਏਕੜ 100 ਲੀਟਰ ਪਾਣੀ ਵਿੱਚ ਘੋਲ ਕੇ ਛਿੜਕੋ
  • ਝੋਨੇ/ਬਾਸਮਤੀ ਵਿੱਚ ਜੇਕਰ ਝੁਲਸ ਰੋਗ ਕਾਰਨ ਪਾਣੀ ਦੀ ਸਤਹ ਤੋਂ ਉਪਰ ਪੱਤਿਆਂ ਉੱਤੇ ਸਲੇਟੀ ਰੰਗ ਦੀਆਂ ਧਾਰੀਆਂ ਪੈ ਜਾਦੀਆਂ ਹਨ| ਇਸਦੀ ਰੋਕਥਾਮ ਲਈ 200 ਮਿ.ਲੀ. ਫੋਲੀਕਰ/ਟਿਲਟ/ਮਨੋਸਰਨ ਜਾਂ 320 ਮਿ.ਲੀ. ਲਸਚਰ ਜਾਂ 80 ਗ੍ਰਾਮ ਨਟੀਵੋ ਪਰ੍ਤੀ ਏਕੜ ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਛਿੜਕੋ
Portal

ਬੇਰ

ਬੇਰ ਇੱਕ ਬਹੁਤ ਪ੍ਰਾਚੀਨ ਅਤੇ ਆਮ ਉਗਾਇਆ ਜਾਣ ਵਾਲਾ ਫ਼ਲ ਹੈ । ਰਕਬੇ ਅਨੁਸਾਰ ਕਿੰਨੋ, ਅਮਰੂਦ ਅਤੇ ਅੰਬ ਤੋਂ ਬਾਅਦ ਇਹ ਚੌਥੇ ਨੰਬਰ ਤੇ ਆਉਂਦਾ ਹੈ । ਸੰਗਰੂਰ, ਪਟਿਆਲਾ, ਮਾਨਸਾ, ਬਠਿੰਡਾ ਅਤੇ ਫਿਰੋਜ਼ਪੁਰ ਜਿਲ੍ਹੇ ਬੇਰਾਂ ਦੀ ਕਾਸ਼ਤ ਲਈ ਬਹੁਤ ਮਸ਼ਹੂਰ ਹਨ । ਬੇਰ ਇੱਕ ਬਹੁਤ ਗੁਣਕਾਰੀ ਫ਼ਲ ਹੈ। ਇਹ ਵਿਟਾਮਿਨ \'ਸੀ\' (੧੨੦ ਮਿਲੀਗ੍ਰਾਮ ਪ੍ਰਤੀ ੧੦੦ ਗ੍ਰਾਮ ਗੁੱਦਾ), ਪ੍ਰੋਟੀਨ (੧.੦%) ਅਤੇ ਧਾਤਾਂ ਜਿਵੇਂ ਕਿ ਕੈਲਸ਼ੀਅਮ (੦.੦੩%), ਫਾਸਫੋਰਸ (੦.੦੩੬%) ਅਤੇ ਲੋਹਾ (੧.੧੪%) ਆਦਿ ਦਾ ਉੱਤਮ ਸੋਮਾ ਹੈ । ਉਮਰਾਨ ਕਿਸਮ ਕੈਂਡੀ ਤਿਆਰ ਕਰਨ ਲਈ, ਧੁੱਪੇ ਸੁਕਾਣ ਅਤੇ ਡੀਹਾਈਡ੍ਰੇਸ਼ਨ (ਸੁਕਾਣ) ਵਾਸਤੇ ਬਹੁਤ ਢੁਕਵੀਂ ਹੈ । ਪੂਰੇ ਵੱਧ ਚੁੱਕੇ ਅੱਧ ਪੱਕੇ ਬੇਰ ਮੁਰੱਬਾ, ਆਚਾਰ ਅਤੇ ਚਟਣੀ ਬਨਾਉਣ ਲਈ ਵਰਤੇ ਜਾ ਸਕਦੇ ਹਨ । ਬੇਰਾਂ ਦੀਆਂ ਰਸ ਵਾਲੀਆਂ ਕਿਸਮਾਂ ਨੂੰ ਬੜੀ ਆਸਾਨੀ ਨਾਲ ਗੁੱਦੇ ਵਿੱਚ ਬਦਲਿਆ ਜਾ ਸਕਦਾ ਹੈ ਤਾਂ ਕਿ ਸਕੁਐਸ਼, ਨੈਕਟਰ ਅਤੇ ਆਰ ਟੀ ਐਸ (ਬੀਵਰੇਜ਼) ਤਿਆਰ ਕਰਨ ਲਈ ਮੁੱਢਲੀ ਸਮੱਗਰੀ ਦੇ ਤੌਰ ਤੇ ਕੰਮ ਆ ਸਕੇ । ਬੇਰਾਂ ਦੇ ਪੱਕੇ ਫ਼ਲਾਂ ਨੂੰ ਖੰਡ ਦੀ ਚਾਸ਼ਨੀ ਵਿੱਚ ਡੱਬਾ-ਬੰਦ ਕੀਤਾ ਜਾ ਸਕਦਾ ਹੈ । ਪੌਣ-ਪਾਣੀ ਅਤੇ ਜ਼ਮੀਨ ਬੇਰ ਇੱਕ ਬਹੁਤ ਸਖਤ ਜਾਨ ਫ਼ਲ ਹੈ ਅਤੇ ਇਸ ਨੂੰ ਨਾ-ਮਾਫ਼ਕ ਪੌਣ-ਪਾਣੀ ਵਾਲੀਆਂ ਹਾਲਤਾਂ ਵਿੱਚ ਵੀ ਉਗਾਇਆ ਜਾ ਸਕਦਾ ਹੈ, ਜਿੱਥੇ ਦੂਜੇ ਫ਼ਲ ਉਗਾਉਣ ਲਈ ਫੇਲ੍ਹ ਹੋ ਜਾਂਦੇ ਹਨ । ਇਸ ਨੂੰ ਮੱਧ-ਗਰਮ ਖੁਸ਼ਕ ਅਤੇ ਗਰਮ ਤੇ ਤਰ ਪੌਣਪਾਣੀ \'ਚ ਕਾਸ਼ਤ ਕੀਤਾ ਜਾ ਸਕਦਾ ਹੈ । ਇਸ ਦੀ ਸਫ਼ਲ ਕਾਸ਼ਤ ਲਈ ਗਰਮ ਅਤੇ ਖੁਸ਼ਕ ਪੌਣ-ਪਾਣੀ ਚਾਹੀਦਾ ਹੈ । ਪ੍ਰੰਤੂ ਫ਼ਲ ਦੇ ਮੌਸਮ ਦੌਰਾਨ ਚੋਖਾ ਪਾਣੀ ਲੋੜੀਂਦਾ ਹੈ । ਮੌਸਮ ਵਿੱਚ ਵੱਧ ਨਮੀ ਇਸ ਦੀ ਸਹੀ ਕਾਸ਼ਤ ਲਈ ਢੁਕਵੀਂ ਨਹੀਂ । ਇਹ ਗਰਮੀ ਦੇ ਮਈ-ਜੂਨ ਮਹੀਨਿਆਂ ਦੌਰਾਨ ਗਰਮ ਅਤੇ ਖੁਸ਼ਕ ਮੌਸਮ ਸਹਿਣ ਕਰ ਸਕਦਾ ਹੈ ਕਿਉਂਕਿ ਇਸਦੇ ਦਰਖਤ ਪੱਤੇ ਸੁੱਟ ਕੇ ਸਿਥਲ ਅਵਸਥਾ ਵਿੱਚ ਚਲੇ ਜਾਂਦੇ ਹਨ । ਬਰਸਾਤ ਸ਼ੁਰੂ ਹੋਣ ਤੇ ਜੁਲਾਈ \'ਚ ਨਵਾਂ ਫੁਟਾਰਾ ਸ਼ੁਰੂ ਹੁੰਦਾ ਹੈ । ਇਹ ਵਾਧਾ ਨਵੰਬਰ ਅੱਧ ਤੱਕ ਜਾਰੀ ਰਹਿੰਦਾ ਹੈ ਅਤੇ ਸਰਦੀ ਸ਼ੁਰੂ ਹੋਣ ਤੇ ਬੰਦ ਹੋ ਜਾਂਦਾ ਹੈ। ਭਾਵੇਂ ਬੇਰ ਡੂੰਘੀ ਰੇਤਲੀ-ਮੈਰਾ ਜ਼ਮੀਨ ਜੋ ਕਿ ਨਾ ਖਾਰੀ ਹੋਵੇ ਨਾ ਤੇਜ਼ਾਬੀ ਜਾਂ ਹਲਕੀ ਜਿਹੀ ਕਲਰਾਠੀ ਤੇ ਚੰਗੇ ਜਲ ਨਿਕਾਸ ਵਾਲੀ ਜ਼ਮੀਨ \'ਚ ਉਗਾ ਕੇ ਵੱਧ ਝਾੜ ਲਿਆ ਜਾਂਦਾ ਹੈ, ਪ੍ਰੰਤੂ ਇਹ ਹਲਕੀਆਂ ਜ਼ਮੀਨਾਂ ਜਾਂ ਉਹ ਜ਼ਮੀਨਾਂ ਜੋ ਦੂਜੇ ਫ਼ਲ ਉਗਾਉਣ ਲਈ ਢੁੱਕਵੀਆਂ ਨਹੀਂ ਸਮਝੀਆਂ ਜਾਂਦੀਆਂ \'ਚ ਵੀ ਉਗਾਇਆ ਜਾ ਸਕਦਾ ਹੈ । ਇਸ ਦਾ ਬੂਟਾ ਡੂੰਘੀਆਂ ਜੜਾਂ ਫੈਲਾ ਲੈਂਦਾ ਹੈ ਅਤੇ ਇਸ ਕਰਕੇ ਵੱਖ-ਵੱਖ ਕਿਸਮ ਦੀ ਧਰਤੀ ਵਿੱਚ ਆਪਣੇ ਆਪ ਨੂੰ ਢਾਲ ਲੈਂਦਾ ਹੈ । ਬੇਰ ਖਾਰੀ, ਔੜ, ਕਲਰਾਠੀ ਅਤੇ ਸੇਮ ਵਾਲੀ ਧਰਤੀ ਵਿੱਚ ਵੀ ਉਗਾਇਆ ਜਾ ਸਕਦਾ ਹੈ । ਬੇਰ ਜਿਨ੍ਹਾਂ ਜ਼ਮੀਨਾਂ ਦਾ ਪੀ ਐਚ ੯.੨ ਤੱਕ ਹੈ \'ਚ ਵੀ ਵੱਧ-ਫੁੱਲ ਸਕਦਾ ਹੈ । ਉੱਨਤ ਕਿਸਮਾਂ ਉਮਰਾਨ : ਬੂਟਾ ਖਿਲਰਵਾਂ ਅਤੇ ਫੈਲਾਅ ਵਾਲਾ ਹੁੰਦਾ ਹੈ । ਫ਼ਲ ਵੱਡਾ, ਅੰਡੇ ਦੀ ਸ਼ਕਲ ਦਾ ਤੇ ਟੀਸੀ ਤੋਂ ਗੋਲ ਹੁੰਦਾ ਹੈ । ਛਿੱਲ ਨਰਮ, ਲਿਸ਼ਕਵੀਂ, ਸੁਨਹਿਰੀ ਪੀਲੀ, ਪੱਕਣ ਸਮੇਂ ਚਾਕਲੇਟ ਵਰਗੇ ਭੂਰੇ ਰੰਗ ਦੀ ਹੋ ਜਾਂਦੀ ਹੈ । ਇਸ ਦਾ ਗੁੱਦਾ ਮਿੱਠਾ ਤੇ ਮਨਮੋਹਣੀ ਸੁਗੰਧੀ ਵਾਲਾ ਜਿਸ ਵਿੱਚ ੧੯ ਪ੍ਰਤੀਸ਼ਤ ਮਿਠਾਸ ਹੁੰਦੀ ਹੈ । ਇਹ ਅਖੀਰ ਮਾਰਚ ਤੋਂ ਅੱਧ ਅਪ੍ਰੈਲ ਵਿੱਚ ਪੱਕਦਾ ਹੈ । ਇੱਕ ਦਰਖਤ ਤੋਂ ੧੫੦- ੨੦੦ ਕਿਲੋ ਫ਼ਲ ਮਿਲਦਾ ਹੈ । ਇਸਨੂੰ ਧੂੜੇਦਾਰ ਉੱਲੀ ਰੋਗ ਲੱਗਣ ਦਾ ਡਰ ਰਹਿੰਦਾ ਹੈ । ਸਨੌਰ-੨ : ਬੂਟਾ ਖਿਲਰਵਾਂ ਅਤੇ ਮੱਧ ਫੈਲਾਅ ਵਾਲਾ ਹੁੰਦਾ ਹੈ । ਫ਼ਲ ਵੱਡਾ, ਲੰਬੂਤਰਾ ਤੇ ਮੁਲਾਇਮ, ਰੰਗ ਸੁਨਹਿਰੀ ਪੀਲਾ ਹੁੰਦਾ ਹੈ । ਫ਼ਲ ਮਿੱਠਾ ਤੇ ਖਾਸ ਖੁਸ਼ਬੂ ਵਾਲਾ ਹੁੰਦਾ ਹੈ । ਇਸ ਵਿੱਚ ਮਿਠਾਸ ੧੯ ਪ੍ਰਤੀਸ਼ਤ ਹੁੰਦੀ ਹੈ । ਇਹ ਕਿਸਮ ਮਾਰਚ ਦੇ ਦੂਜੇ ਪੰਦਰਵਾੜੇ ਦੌਰਾਨ ਪੱਕਦੀ ਹੈ । ਔਸਤਨ ਝਾੜ ੧੫੦ ਕਿਲੋ ਫ਼ਲ ਪ੍ਰਤੀ ਬੂਟਾ ਹੈ । ਇਹ ਕਿਸਮ ਧੂੜੇਦਾਰ ਉੱਲੀ ਦੇ ਰੋਗ ਤੋਂ ਕਾਫ਼ੀ ਮੁਕਤ ਹੈ । ਕੰਢੀ ਖੇਤਰ ਲਈ ਬਹੁਤ ਢੁਕਵੀਂ ਕਿਸਮ ਹੈ । ਕੈਥਲੀ : ਬੂਟਾ ਸਿੱਧਾ ਵਧਣ ਵਾਲਾ ਅਤੇ ਫੈਲਾਅ ਵਾਲਾ ਹੁੰਦਾ ਹੈ । ਫ਼ਲ ਦਰਮਿਆਨਾ ਲੰਬੂਤਰਾ, ਮਿੱਠਾ ਤੇ ਦਰਮਿਆਨੀ ਖੁਸ਼ਬੂ ਵਾਲਾ ਅਤੇ ਮਿਠਾਸ ੧੮% ਹੁੰਦੀ ਹੈ । ਇਹ ਕਿਸਮ ਮਾਰਚ ਦੇ ਅੰਤ ਵਿੱਚ ਪੱਕਦੀ ਹੈ । ਔਸਤਨ ਝਾੜ ੭੫ ਕਿਲੋਫ਼ਲ ਪ੍ਰਤੀ ਬੂਟਾ ਹੈ । ਜ਼ਡੈ ਜੀ-੨ : ਬਟੂ ਾ ਖਿਲਰਵਾਂ ਅਤ ੇ ਫਲੈ ਾਅ ਵਾਲਾ ਹਦੁੰ ਾ ਹ ੈ । ਫ਼ਲ ਦਰਮਿਆਨਾ ਪੱਕਣ ਸਮੇਂ ਚਮਕੀਲਾ ਹਰਾ ਜਿਹਾ, ਲੰਬੂਤਰਾ, ਗੁੱਦਾ ਨਰਮ ਅਤੇ ਖੱਟੇ ਅਤੇ ਮਿੱਠੇ ਵਧੀਆ ਅਨੁਪਾਤ ਵਾਲਾ ਜਿਸ ਵਿੱਚ ੧੩% ਮਿਠਾਸ ਹੁੰਦੀ ਹੈ । ਇਹ ਦਰਮਿਆਨੇ ਮੌਸਮ ਦੀ ਕਿਸਮ ਮਾਰਚ ਦੇ ਅੰਤ ਵਿੱਚ ਪੱਕਦੀ ਹੈ । ਔਸਤਨ ਝਾੜ ੧੫੦ ਕਿਲੋ ਪ੍ਰਤੀ ਬੂਟਾ ਹੈ । ਇਸ ਨੂੰ ਧੂੜੇਦਾਰ ਉੱਲੀ ਦਾ ਰੋਗ ਘੱਟ ਲੱਗਦਾ ਹੈ । ਵਲੈਤੀ : ਬੂਟਾ ਦਰਮਿਆਨਾ ਸਿੱਧਾ ਤੋਂ ਸਿੱਧਾ ਅਤੇ ਮੱਧ ਫੈਲਾਅ ਵਾਲਾ ਹੁੰਦਾ ਹੈ । ਫ਼ਲ ਦਰਮਿਆਨੇ ਤੋਂ ਵੱਡੇ ਆਕਾਰ ਦਾ ਅੰਡੇ ਦੀ ਸ਼ਕਲ ਵਾਲਾ ਹੁੰਦਾ ਹੈ।ਛਿਲਕਾ ਪੱਧਰਾ ਤੇ ਚਮਕੀਲਾ ਅਤੇ ਪੱਕਣ ਤੇ ਹਲਕੇ ਸੁਨਹਿਰੀ ਪੀਲੇ ਤੋਂ ਸੁਨਹਿਰੀ ਪੀਲੇ ਰੰਗ ਦਾ ਹੋ ਜਾਂਦਾ ਹੈ । ਗੁੱਦਾ ਨਰਮ, ਮਿੱਠਾ ਤੇ ਮਿਠਾਸ ੧੩.੮ ਤੋਂ ੧੫% ਹੁਂੰਦੀ ਹੈ । ਇਹ ਇੱਕ ਅਗੇਤੀ ਕਿਸਮ ਹੈ ਅਤੇ ਮਾਰਚ ਦੇ ਪਹਿਲੇ ਪੰਦਰਵਾੜੇ ਦੌਰਾਨ ਪੱਕ ਜਾਂਦੀ ਹੈ । ਔਸਤਨ ਝਾੜ ੧੧੪ ਕਿਲੋ ਪ੍ਰਤੀ ਬੂਟਾ ਹੈ । ਇਸ ਨੂੰ ਧੂੜੇਦਾਰ ਉੱਲੀ ਦਾ ਰੋਗ ਦਰਮਿਆਨੀ ਪੱਧਰ ਦਾ ਲੱਗਦਾ ਹੈ । ਨਸਲੀ ਵਾਧਾ ਜੜ੍ਹ-ਮੁੱਢ ਤਿਆਰ ਕਰਨਾ : ਬੇਰਾਂ ਦੇ ਬੂਟੇ ਜ਼ਿਜ਼ੀਫ਼ਸ ਮੋਰੀਸ਼ੀਆਨਾ (ਈਲੌਂਗੇਟਡ ਦੇਹਰਾਦੂਨ ਜਾਂ ਕੋਇੰਮਬਟੋਰ) ਜੜ-ਮੁੱਢਾਂ ਤੇ ਪਿਉਂਦ ਕਰਨੇ ਚਾਹੀਦੇ ਹਨ । ਈਲੌਂਗੇਟਡ ਡੇਹਰਾਦੂਨ ਵੱਧ ਫੈਲਾਉ ਤੇ ਜ਼ਿਆਦਾ ਝਾੜ ਦੇਣ ਵਾਲਾ ਜੜਮੁੱ ਢ ਹੈ । ਕੋਇੰਮਬਟੋਰ ਤੇ ਬੂਟੇ ਮੱਧ-ਫੈਲਾਉ ਵਾਲੇ ਰਹਿਣ ਕਰਕੇ ਘੱਟ ਫ਼ਾਸਲੇ ੬ਣ੬ ਮੀਟਰ ਤੇ ਲਗਾਉਣ ਲਈ ਢੁੱਕਵੇਂ ਹਨ । ਕਾਠਾ ਬੇਰ, ਜੜ-ਮੁੱਢ ਦੀ ਪੌਦ ਤਿਆਰ ਕਰਨ ਲਈ ਆਮ ਵਰਤਿਆ ਜਾਂਦਾ ਹੈ । ਬੇਰ ਦੀਆਂ ਗਿਟਕਾਂ ਬਹੁਤ ਮੁਸ਼ਕਲ ਨਾਲ ਜੰਮਦੀਆਂ ਹਨ ਕਿਉਂਕਿ ਇਸ ਦਾ ਬੀਜ ਪਥਰੀਲੀ ਛਿੱਲੜ ਵਿੱਚ ਘਿਰਿਆ ਹੁੰਦਾ ਹੈ । ਬੀਜਣ ਤੋਂ ਪਹਿਲਾਂ ਗਿਟਕਾਂ ਨੂੰ ੧੭-੧੮% ਲੂਣ ਦੇ ਘੋਲ ਵਿੱਚ ੨੪ ਘੰਟੇ ਡੁਬੋ ਲਉ । ਗਿਟਕਾਂ ਤਾਜ਼ੇ ਫ਼ਲਾਂ ਵਿੱਚੋਂ ਕੱਢ ਕੇ ਅਪ੍ਰੈਲ ਵਿੱਚ ਚੰਗੀ ਤਰ੍ਹਾਂ ਤਿਆਰ ਕੀਤੀਆਂ ਕਿਆਰੀਆਂ ਵਿੱਚ ਬੀਜੀਆਂ ਜਾਦੀਆਂ ਹਨ । ਗਿਟਕਾਂ ੩-੪ ਹਫ਼ਤਿਆਂ ਵਿੱਚ ਜੰਮਣਾ ਸ਼ੁਰੂ ਕਰ ਦੇਂਦੀਆਂ ਹਨ ਅਤੇ ਪੌਦ ਅਗਸਤ ਵਿੱਚ ਪਿਉਂਦ ਕਰਨ ਦੇ ਕਾਬਲ ਹੋ ਜਾਂਦੀ ਹੈ । ਪਿਉਂਦ ਕਰਨਾ : ਬੇਰਾਂ ਦਾ ਨਸਲੀ ਵਾਧਾ ਅੱਖ ਚੜ੍ਹਾ ਕੇ ਕਾਮਯਾਬੀ ਨਾਲ ਕੀਤਾ ਜਾਂਦਾ ਹੈ । ਟੀ-ਨੁਮਾ ਪਿਉਂਦ ਜੂਨ ਤੋਂ ਸਤੰਬਰ ਦੌਰਾਨ ਕੀਤੀ ਜਾਂਦੀ ਹੈ । ਬੂਟੇ ਲਗਾਉਣਾ ਪਿਉਂਦੀ ਬੂਟਿਆਂ ਨੂੰ ਫ਼ਰਵਰੀ-ਮਾਰਚ ਜਾਂ ਅਗਸਤ-ਸਤਬੰ ਰ ਦਰੌ ਾਨ ੭.੫ਣ੭.੫ ਮੀਟਰ ਦੇ ਫ਼ਾਸਲੇ ਤੇ ਵਰਗਾਕਾਰ ਢੰਗ ਨਾਲ ਲਗਾਇਆ ਜਾਂਦਾ ਹੈ । ਬੂਟੇ ਨੂੰ ਧਰਤੀ ਵਿੱਚੋਂ ਪੁੱਟਣ ਸਮੇਂ ਮਿੱਟੀ ਦੀ ਗਾਚੀ ਵੱਡੀ ਰੱਖਣੀ ਚਾਹੀਦੀ ਹੈ ਤਾਂ ਕਿ ਜੜ੍ਹਾਂ ਦਾ ਨੁਕਸਾਨ ਘੱਟ ਤੋਂ ਘੱਟ ਹੋਵੇ । ਬੂਟੇ ਚੰਗੀ ਤਰ੍ਹਾਂ ਅਤੇ ਧਿਆਨ ਨਾਲ ਬੰਨ੍ਹਣੇ ਚਾਹੀਦੇ ਹਨ ਤਾਂ ਕਿ ਚਾਕਲੀ ਸਬੂਤੀ ਰਹੇ । ਬੇਰਾਂ ਦੇ ਬੂਟੇ ਨੰਗੀਆਂ ਜੜਾਂ (ਬਗੈਰ ਗਾਚੀ) ਨਾਲ ਵੀ ਸਫ਼ਲਤਾ ਨਾਲ ਲਗਾਏ ਜਾ ਸਕਦੇ ਹਨ । ਇਸ ਵਾਸਤੇ ਬੂਟੇ ਨਰਸਰੀ ਵਿੱਚ ਆਮ ਤਰੀਕੇ ਵਾਂਗ ਅੱਧ ਜਨਵਰੀ ਤੋਂ ਅੱਧ ਫ਼ਰਵਰੀ ਤੱਕ ਪੁੱਟੋ । ਨਰਸਰੀ \'ਚੋਂ ਬੂਟੇ ਚੁੱਕਣ ਤੋਂ ਪਹਿਲਾਂ ਉਨ੍ਹਾਂ ਦੇ ਪੱਤੇ ਲਾਹ ਦਿਉ । ਰੇਤਲੇ ਟਿੱਬਿਆਂ ਵਿੱਚ ਬੇਰ ਦੀਆਂ ਗਿਟਕਾਂ ਬੀਜੋ ਅਤੇ ਪਿੱਛੋਂ ਉੱਥੇ ਹੀ ਪਿਉਂਦ ਕਰ ਦਿਉ ਕਿਉਂਕਿ ਪਿਉਂਦੀ ਬੂਟੇ ਸਿੱਧੇ ਘੱਟ ਹੀ ਸਫ਼ਲ ਹੁੰਦੇ ਹਨ । ਸੁਧਾਈ ਤੇ ਕਾਂਟ-ਛਾਂਟ ਬੇਰ ਦੇ ਬੂਟਿਆਂ ਦੀ ਸਧਾਈ \'ਸੁਧਰੇ ਟੀਸੀ ਢੰਗ\' ਨਾਲ ਕੀਤੀ ਜਾਂਦੀ ਹੈ । ਬੂਟੇ ਲਗਾਉਣ ਤੋਂ ਬਾਅਦ ਮੁੱਖ ਤਣੇ ਨੂੰ ਜ਼ਮੀਨ ਦੇ ਧਰਾਤਲ ਤੋਂ ੭੫ ਸੈਂਟੀਮੀਟਰ ਤੇ ਕੱਟ ਦਿਉ । ਮੁੱਖ ਤਣੇ ਤੋਂ ਨਿੱਕਲੀਆਂ ਨਵੀਆਂ ਟਹਿਣੀਆਂ ਵਿੱਚੋਂ ਇਸ ਦੇ ਦੁਆਲੇ ਢੁਕਵੀਆਂ ਚਾਰ ਤੋਂ ਪੰਜ ਸ਼ਾਖਾਂ ਚੁਣੋ । ਬੇਰ ਦਾ ਫ਼ਲ ਚਾਲੂ ਮੌਸਮ ਦੌਰਾਨ ਫੁੱਟੀਆਂ ਨਵੀਂਆਂ ਸ਼ਾਖਾਂ ਦੇ ਪੱਤਿਆਂ ਦੇ ਧੁਰੇ ਵਿੱਚ ਲੱਗਦਾ ਹੇ । ਇਸ ਕਰਕੇ ਹਰ ਸਾਲ ਲਗਾਤਾਰ ਕਾਂਟ-ਛਾਂਟ ਜ਼ਰੂਰੀ ਹੈ । ਹੇਠਾਂ ਵਾਲੀਆਂ ਟਹਿਣੀਆਂ ਨੂੰ ਜ਼ਮੀਨ ਤੇ ਵਿਛਣ ਤੋਂ ਰੋਕਣ ਲਈ ਕਟਾਈ ਜ਼ਰੂਰੀ ਹੈ । ਇਸ ਤੋਂ ਇਲਾਵਾ ਪਿਛਲੇ ਸਾਲ ਦੀਆਂ ਪਤਲੀਆਂ, ਸੁੱਕੀਆਂ, ਟੁੱਟੀਆਂ ਅਤੇ ਬੀਮਾਰ ਟਹਿਣੀਆਂ ਵੀ ਕੱਟ ਦਿਉ । ਬੂਟਿਆਂ ਦੀ ਕਾਂਟ-ਛਾਂਟ ਮਈ ਦੇ ਦੂਜੇ ਪੰਦਰਵਾੜੇ ਦੌਰਾਨ ਕਰਨੀ ਚਾਹੀਦੀ ਹੈ, ਜਦੋਂ ਇਹ ਸਿਥਲ ਅਵਸਥਾ ਵਿੱਚ ਹੁੰਦੇ ਹਨ । ਸਨੌਰ-੨ ਕਿਸਮ ਦੀ ਕਾਂਟ-ਛਾਂਟ ਅਪ੍ਰੈਲ ਦੇ ਤੀਜੇ ਹਫ਼ਤੇ ਕਰਨੀ ਚਾਹੀਦੀ ਹੈ । ਪਿਛਲੇ ਸਾਲ ਦੇ ਵਾਧੇ ਦੀਆਂ ੮ ਅੱਖਾਂ ਰੱਖ ਕੇ ਸਿਰ ਕਲਮੀ ਕਰਨ ਨਾਲ ਵਧੇਰੇ ਝਾੜ ਅਤੇ ਵਧੀਆ ਗੁਣਾਂ ਵਾਲੇ ਫ਼ਲ ਪ੍ਰਾਪਤ ਕੀਤੇ ਜਾ ਸਕਦੇ ਹਨ । ਹਰ ਚੌਥੇ-ਪੰਜਵੇਂ ਸਾਲ ਬੇਰੀਆਂ ਦੇ ਬੂਟਿਆਂ ਦੀ ਭਰਵੀਂ ਕਟਾਈ ਕਰਨ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ । ਬੇਰ ਦੇ ਪੁਰਾਣੇ ਬੂਟਿਆਂ ਨੂੰ ਨਵਿਆਉਣਾ ਬੇਰ ਦੇ ਬੂਟਿਆਂ ਨੂੰ ੨੫ ਸਾਲਾਂ ਦੀ ਉਮਰ ਦੇ ਬਾਅਦ ਨਵਿਆਉਣ ਦੀ ਲੋੜ ਹੈ । ਇਸ ਵਾਸਤੇ ਮੁੱਖ ਟਹਿਣੀਆਂ ਨੂੰ ੩੦ ਸੈਂਟੀਮੀਟਰ ਰੱਖ ਕੇ, ਕਟਾਈ ਮਈ ਦੇ ਦੂਜੇ ਪੰਦਰਵਾੜੇ ਦੌਰਾਨ ਕਰੋ । ਇਹ ਬੂਟੇ ਤੀਜੇ ਸਾਲ ਤੇ ਵਪਾਰਕ ਪੱਧਰ ਦੀ ਵੱਧ ਝਾੜ ਦੇਣ ਵਾਲੀ ਫ਼ਸਲ ਅਤੇ ਚੰਗੇ ਗੁਣਾਂ ਵਾਲੇ ਫ਼ਲ ਦੇਣਾ ਸ਼ੁਰੂ ਕਰ ਦਿੰਦੇ ਹਨ ।

ਖਾਦਾਂ

ਬੂਟੇ ਦੀ ਉਮਰ

(ਸਾਲ)

ਰੜੀ ਦੀ ਖਾਦ

(ਕਿਲੋ ਪ੍ਰਤੀ ਬੂਟਾ)

ਖਾਦ (ਗਾ੍ਰਮ ਪ੍ਰਤੀ ਬੂਟਾ)

ਯੂਰੀਆ (੪੬% ਨਾਈਟ੍ਰੋਜਨ)

1 20 200 2 40 400 3 60 600 4 80 800 5+ 100 1000

ਸਾਰੀ ਰੂੜੀ ਦੀ ਖਾਦ ਮਈ-ਜੂਨ ਦੇ ਮਹੀਨੇ ਪਾਉ । ਯੂਰੀਆ ਦੋ ਕਿਸ਼ਤਾਂ ਵਿੱਚ ਪਾਉ । ਪਹਿਲੀ ਕਿਸ਼ਤ ਜੁਲਾਈ-ਅਗਸਤ ਵਿੱਚ ਅਤੇ ਦੂਸਰੀ ਫ਼ਲ ਪੈਣ ਤੋਂ ਤੁਰੰਤ ਬਾਅਦ । ਸਿਂੰਚਾਈ ਫ਼ਲਾਂ ਦੇ ਵਾਧੇ ਵੇਲੇ ਅਕਤੂਬਰ ਤੋਂ ਫ਼ਰਵਰੀ ਤੱਕ ਬੂਟਿਆਂ ਨੂੰ ਪਾਣੀ ਦੇਣਾ ਜ਼ਰੂਰੀ ਹੈ । ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਇਹ ਸਿੰਚਾਈ ੩ ਜਾਂ ੪ ਹਫ਼ਤਿਆਂ ਦੇ ਵਕਫ਼ੇ ਤੇ ਕਰਦੇ ਰਹਿਣਾ ਚਾਹੀਦਾ ਹੈ । ਫ਼ਲਾਂ ਦੇ ਵਾਧੇ ਸਮੇਂ ੰਿਸੰਚਾਈ ਕਰਨ ਨਾਲ ਫ਼ਲ ਆਕਾਰ \'ਚ ਵੱਡੇ, ਗੁਣਾਂ \'ਚ ਸੁਧਾਰ ਅਤੇ ਫ਼ਲਾਂ ਦਾ ਕਿਰਨਾ ਘੱਟ ਜਾਂਦਾ ਹੈ । ਮਾਰਚ ਦੇ ਦੂਜੇ ਪੰਦਰਵਾੜੇ ਪਾਣੀ ਦੇਣਾ ਬੰਦ ਕਰ ਦੇਣਾ ਚਾਹੀਦਾ ਹੈ ਕਿਉਂਕਿ ਜ਼ਮੀਨ ਤੇ ਵਿਛੀਆਂ ਟਹਿਣੀਆਂ ਦਾ ਫ਼ਲ ਖਰਾਬ ਹੋ ਜਾਂਦਾ ਹੈ ਅਤੇ ਫ਼ਲਾਂ ਦੀ ਪਕਾਈ \'ਚ ਦੇਰੀ ਹੋ ਜਾਂਦੀ ਹੈ ।

ਨਦੀਨਾਂ ਦੀ ਰੋਕਥਾਮ

ਅਗਸਤ ਦੇ ਪਹਿਲੇ ਪੰਦਰਵਾੜੇ ਦੌਰਾਨ ਜਦੋਂ ਖੇਤ ਨਦੀਨ ਰਹਿਤ ਹੁੰਦਾ ਹੈ, ਨਦੀਨ ਉੱਗਣ ਤੋਂ ਪਹਿਲਾਂ, ਹੈਕਸੂਰੋਨ ੮੦ ਘੁਲਣਸ਼ੀਲ (ਡਾਈਯੂਰੋਨ) ੧.੨ ਕਿਲੋ ਪ੍ਰਤੀ ਏਕੜ ਜਾਂ ਗਲਾਈਸਲ ੪੧ ਐਸ ਐਲ (ਗਲਾਫ਼ੋਸੇਟ) ੧.੨ ਲਿਟਰ ਪ੍ਰਤੀ ਏਕੜ ਜਾਂ ਗਰਾਮੈਕਸੋਨ ੨੪ ਡਬਲਯੂ ਐਸ ਸੀ (ਪੈਰਾਕੁਇਟ) ੧.੨ ਲਿਟਰ ਪ੍ਰਤੀ ਏਕੜ ਦੇ ਹਿਸਾਬ ਨਦੀਨ ਉੱਗਣ ਤੋਂ ਪਿੱਛੋਂ ਜਦੋਂ ਨਦੀਨ ਕਾਫ਼ੀ ਵੱਧ ਰਹੇ ਹੋਣ ਪਰ ਫੁੱਲ ਨਾ ਪਏ ਹੋਣ ਅਤੇ ੧੫ ਤੋਂ ੨੦ ਸੈਂਟੀਮੀਟਰ ਉੱਚੇ ਹੋ ਜਾਣ, ਛਿੜਕਣ ਨਾਲ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ । ਦਵਾਈ ਨੂੰ ੨੦੦ ਲਿਟਰ ਪਾਣੀ ਵਿੱਚ ਘੋਲੋ ਜੋ ਇੱਕ ਏਕੜ ਛਿੜਕਾਅ ਲਈ ਕਾਫ਼ੀ ਹੈ । ਗਲਾਈਸਲ ਜਾਂ ਗਰਾਮੈਕਸੋਨ ਦਾ ਛਿੜਕਾਅ ਸ਼ਾਂਤ ਦਿਨ (ਜਦੋਂ ਹਵਾ ਨਾ ਚੱਲਦੀ ਹੋਵੇ) ਕਰੋ ਤਾਂ ਕਿ ਦਵਾਈ ਦੇ ਕਣ ਫ਼ਲਦਾਰ ਬੂਟਿਆਂ ਉੱਤੇ ਨਾ ਪੈਣ । ਵਿਚਕਾਰਲੀਆਂ ਫ਼ਸਲਾਂ ਪਹਿਲੇ ਤਿੰਨ-ਚਾਰ ਸਾਲ ਜਵਾਨ ਬਾਗ ਵਿੱਚ ਖਾਲੀ ਥਾਂ ਤੇ ਹੋਰ ਫ਼ਸਲਾਂ ਲਗਾਈਆਂ ਜਾ ਸਕਦੀਆਂ ਹਨ । ਇਸ ਖਾਲੀ ਥਾਂ ਤੋਂ ਕੁਝ ਆਮਦਨ ਲੈਣ ਲਈ ਕੇਵਲ ਫ਼ਲੀਦਾਰ ਛੋਟੇ ਕੱਦ ਦੀਆਂ ਫ਼ਸਲਾਂ ਜਿਵੇਂ ਕਿ ਛੋਲੇ, ਮੂੰਗੀ ਅਤੇ ਮਾਂਹ ਉਗਾਉਣੀਆਂ ਚਾਹੀਦੀਆਂ ਹਨ । ਵਿਸਤ੍ਰਿਤ ਅਤੇ ਉੱਚੇ ਕੱਦ ਵਾਲੀਆਂ ਫ਼ਸਲਾਂ ਬੇਰ ਦੇ ਬਾਗ ਵਿੱਚ ਨਹੀਂ ਉਗਾਉਣੀਆਂ ਚਾਹੀਦੀਆਂ ਕਿਉਂਕਿ ਇਹ ਜ਼ਮੀਨ ਵਿਚਲੇ ਤੱਤ ਵੱਡੀ ਮਿੱਕਦਾਰ ਵਿੱਚ ਖਿੱਚ ਲੈਂਦੀਆਂ ਹਨ ਅਤੇ ਬੂਟਿਆਂ ਨਾਲ ਰੋਸ਼ਨੀ ਲੈਣ ਲਈ ਵੀ ਮੁਕਾਬਲਾ ਕਰਦੀਆਂ ਹਨ । ਫ਼ਲਾਂ ਦਾ ਪੱਕਣਾ ਅਤੇ ਤੁੜਾਈ ਬੇਰ ਦਾ ਬੂਟਾ ਤੇਜ਼ੀ ਨਾਲ ਵੱਧਦਾ ਹੈ ਅਤੇ ਪਹਿਲੀ ਫ਼ਸਲ ੨-੩ ਸਾਲਾਂ ਬਾਅਦ ਹੀ ਆ ਜਾਂਦੀ ਹੈ । ਪੰਜਾਬ ਵਿੱਚ ਬੇਰਾਂ ਦੀ ਤੁੜਾਈ ਦਾ ਮੁੱਖ ਸਮਾਂ ਅੱਧਮਾਰਚ ਤੋਂ ਅੱਧ ਅਪ੍ਰੈਲ ਹੈ । ਇਸ ਸਮੇਂ ਦੌਰਾਨ ਬੇਰ ਚੰਗੇ ਮੁੱਲ ਤੇ ਸੌਖੇ ਹੀ ਵਿਕ ਜਾਂਦੇ ਹਨ । ਬੇਰ ਹਮੇਸ਼ਾ ਪੂਰੀ ਪਕਾਈ ਤੇ ਹੀ ਤੋੜਨੇ ਚਾਹੀਦੇ ਹਨ । ਇਹ ਨਾ ਹੀ ਘੱਟ ਪੱਕੇ ਅਤੇ ਨਾ ਹੀ ਬਹੁਤ ਪੱਕੇ ਹੋਣ । ਇਹ ਉਦੋਂ ਹੀ ਤੋੜਨੇ ਚਾਹੀਦੇ ਹਨ ਜਦੋਂ ਇਨ੍ਹਾਂ ਨੇ ਢੁਕਵਾਂ ਆਕਾਰ ਅਤੇ ਖਾਸ ਰੰਗ ਅਖਤਿਆਰ ਕਰ ਲਿਆ ਹੋਵੇ, ਜਿਵੇਂ ਕਿ ਉਮਰਾਨ ਕਿਸਮ ਵਿੱਚ ਗੂਹੜਾ ਸੁਨਹਿਰੀ ਪੀਲਾ ਰੰਗ । ਬੇਰਾਂ ਦੇ ਸਾਰੇ ਫ਼ਲ ਇੱਕੋ ਸਮੇਂ ਨਹੀਂ ਪੱਕਦੇ ਅਤੇ ਅੱਧ-ਮਾਰਚ ਤੋਂ ਅੱਧ-ਅਪ੍ਰੈਲ ਦੌਰਾਨ ਤੁੜਾਈ ੪- ੫ ਵਾਰੀਆਂ ਵਿੱਚ ਕੀਤੀ ਜਾਂਦੀ ਹੈ । ਕਿਸੇ ਵੀ ਹਾਲਤ ਵਿੱਚ ਫ਼ਲ ਦਰਖਤਾਂ ਤੇ ਜ਼ਿਆਦਾ ਨਹੀਂ ਪੱਕਣ ਦੇਣੇ ਚਾਹੀਦੇ ਕਿਉਂਕਿ ਅਜਿਹਾ ਹੋਣ ਨਾਲ ਇਨ੍ਹਾਂ ਦਾ ਸਵਾਦ ਅਤੇ ਗੁਣ ਨਸ਼ਟ ਹੋ ਜਾਂਦੇ ਹਨ ਅਤੇ ਇਸ ਤਰ੍ਹਾਂ ਘੱਟ ਮੁੱਲ ਪੈਂਦਾ ਹੈ ।

ਫ਼ਲਾਂ ਨੂੰ ਇਕਸਾਰ ਅਤੇ ਅਗੇਤਾ ਪਕਾਉਣਾ ਐਥੀਫੋਨ ੪੦੦ ਪੀ ਪੀ ਐਮ ਦਾ (੨੫੦ ਮਿਲੀਲਿਟਰ ੩੦੦ ਲਿਟਰ ਪਾਣੀ ਵਿੱਚ) ਮਾਰਚ ਦੇ ਪਹਿਲੇ ਹਫ਼ਤੇ ਫ਼ਲਾਂ ਦੀ ਰੰਗ ਬਦਲਣ ਦੀ ਅਵਸਥਾ ਤੇ ਛਿੜਕਾਅ ਕਰਨ ਨਾਲ ਉਮਰਾਨ ਕਿਸਮ ਦੇ ਬੇਰ ਦੋ ਹਫ਼ਤੇ ਪਹਿਲਾ ਪੱਕ ਜਾਂਦੇ ਹਨ ਅਤੇ ਫ਼ਲ ਦਿਲ ਖਿੱਚਵੇਂ, ਇੱਕਸਾਰ, ਚੰਗੇ ਗੁਣਾਂ ਵਾਲੇ ਅਤੇ ਗੂੜ੍ਹੇ ਸੁਨਹਿਰੀ ਪੀਲੇ ਚਾਕਲੇਟੀ ਭਾਅ ਮਾਰਦੇ, ਪੈਦਾ ਹੁੰਦੇ ਹਨ । ਤੁੜਾਈ ਉਪਰੰਤ ਸੰਭਾਲ ਦਰਜਾ-ਬੰਦੀ ਅਤੇ ਫ਼ਲਾਂ ਦੀ ਪੈਕਿੰਗ : ਬੇਰਾਂ ਦੀ ਮੰਡੀਕਰਣ ਕਰਨ ਤੋਂ ਪਹਿਲਾਂ ਦਰਜਾ-ਬੰਦੀ ਜ਼ਰੂਰ ਕਰਨੀ ਚਾਹੀਦੀ ਹੈ । ਛਾਂਟੀ ਕਰਦੇ ਸਮੇਂ ਨਕਾਰਾ, ਛੋਟੇ ਆਕਾਰ ਦੇ, ਕੱਚੇ, ਵੱਧ ਪੱਕੇ, ਬੇਢੱਬੇ, ਦਾਗੀ, ਪੰਛੀਆਂ ਦੁਆਰਾ ਖਰਾਬ ਕੀਤੇ ਫ਼ਲ ਵੱਖਰੇ ਕਰ ਦੇਣੇ ਚਾਹੀਦੇ ਹਨ । ਬੇਰਾਂ ਨੂੰ ਚਾਰ ਗਰੇਡਾਂ ਵਿੱਚ ਦਰਜਾ-ਬੰਦੀ ਕਰਨੀ ਚਾਹੀਦੀ ਹੈ ਜਿਵੇਂ ਕਿ \'ਏ\' ਗਰੇਡ-ਵੱਡੇ ਫ਼ਲ; \'ਬੀ\' ਗਰੇਡ-ਦਰਮਿਆਨੇ ਫ਼ਲ; \'ਸੀ\' ਗਰੇਡ-ਛੋਟੇ ਫ਼ਲ ਅਤੇ \'ਡੀ\' ਗਰੇਡ-ਕੱਚੇ, ਵੱਧ ਪੱਕੇ, ਬੇਢੱਬੇ ਅਤੇ ਦਾਗੀ ਫ਼ਲ । ਸਭ ਤੋਂ ਵੱਧ ਬੇਰ \'ਬੀ\' ਗਰੇਡ ਵਿੱਚ ੩੩% ਅਤੇ \'ਏ\' ਗਰੇਡ ਵਿੱਚ ੨੭% ਹੁੰਦੇ ਹਨ। ਇਸੇ ਤਰ੍ਹਾਂ \'ਸੀ\' ਗਰੇਡ ਵਿੱਚ ੨੧% ਅਤੇ \'ਡੀ\' ਗਰੇਡ ਵਿੱਚ ੧੯% ਬੇਰ ਹੁੰਦੇ ਹਨ । \'ਏ\' ਅਤੇ \'ਬੀ\' ਗਰੇਡ ਫ਼ਲ ਕੁੱਲ ਝਾੜ ਦੇ ੬੦% ਹੁੰਦੇ ਹਨ ਜੋ ਗੂੜ੍ਹੇ ਸੁਨਹਿਰੀ ਪੀਲੇ ਰੰਗ ਦੇ ਹੋਣ ਕਰਕੇ ਗਾਹਕਾਂ ਨੂੰ ਵਧੇਰੇ ਪਸੰਦ ਹੁੰਦੇ ਹਨ ਅਤੇ ਮੰਡੀਕਰਣ ਲਈ ਵਧੀਆ ਮੰਨੇ ਜਾਂਦੇ ਹਨ । ਬੇਰਾਂ ਨੂੰ ਉਨ੍ਹਾਂ ਦੇ ਗਰੇਡ ਮੁਤਾਬਿਕ ਕੋਰੂਗੇਟਡ ਫਾਈਬਰ ਬੋਰਡ ਡੱਬਿਆਂ, ਲੱਕੜ ਦੀਆਂ ਪੇਟੀਆਂ, ਪੌਲੀਨੈਟ, ਟੋਕਰੀਆਂ ਅਤੇ ਢੁੱਕਵੇਂ ਆਕਾਰ ਦੀਆਂ ਬੋਰੀਆਂ \'ਚ ਠੀਕ ਤਰ੍ਹਾਂ ਪੈਕ ਕਰਨਾ ਚਾਹੀਦਾ ਹੈ । ਸਟੋਰ ਕਰਨਾ : ਬੇਰਾਂ ਦੀ ਉਮਰਾਨ ਕਿਸਮ ਦੀ ਤੁੜਾਈ ਰੰਗ ਬਦਲਣ ਤੋਂ ਬਾਅਦ ਕਰਨੀ ਚਾਹੀਦੀ ਹੈ । ਬੇਰਾਂ ਨੂੰ ੭+੧ ਡਿਗਰੀ ਸੈਂਟੀਗ੍ਰੇਡ ਤਾਪਮਾਨ ਅਤੇ ੯੦-੯੫% ਨਮੀ ਤੇ ਦੋ ਹਫ਼ਤੇ ਲਈ ਚੰਗੀ ਗੁਣਵੱਤਾ ਦੀ ਹਾਲਤ ਵਿੱਚ ਸਟੋਰ ਕੀਤਾ ਜਾ ਸਕਦਾ ਹੈ ।

ਪੌਦ ਸੁਰੱਖਿਆਉ) ਕੀੜੇ :

ਕੀੜੇ ਅਤੇ ਉਨ੍ਹਾਂ ਦੇ ਹਮਲੇ ਦੀਆਂ ਨਿਸ਼ਾਨੀਆਂ ਰੋਕਥਾਮ ਦੇ ਢੰਗ ੧. ਫ਼ਲ ਦੀ ਮੱਖੀ : ਇਹ ਬੇਰ ਦਾ ਇੱਕ ਖਾਸ ਅਤੇ ਹਾਨੀਕਾਰਕ ਕੀੜਾ ਹੈ । ਫ਼ਲ ਦੀ ਮੱਖੀ ਵਧ ਰਹੇ ਫ਼ਲ ਦੀ ਬਾਹਰੀ ਛਿਲੱ ੜ ਤੇ ਅੰਡ ੇ ਜਮ੍ਹਾਂ ਕਰਦੀ ਹੈ । ਅੰਡੇ ਵਿੱਚੋਂ ਬੱਚੇ ਨਿੱਕਲਣ ਤੋਂ ਬਾਅਦ ਸੁੰਡੀ ਗੁੱਦੇ ਵਿੱਚ ਦਾਖਲ ਹੋ ਕੇ ਖਾਣਾ ਸ਼ੁਰੂ ਕਰ ਦਿੰਦੀ ਹੈ । ਹਮਲੇ ਵਾਲੇ ਫ਼ਲ ਬੇਢੱਬੇ, ਭੂਰੇ ਰੰਗ ਦੇ, ਗਲ ਕੇ ਡਿੱਗਣਾ ਸ਼ੁਰੂ ਕਰ ਦਿੰਦੇ ਹਨ । ਪੂਰੇ ਜਵਾਨ ਕੀੜੇ ਫ਼ਲ ਵਿੱਚੋਂ ਛੇਕ ਕਰਕੇ ਬਾਹਰ ਨਿੱਕਲ ਜਾਂਦੇ ਹਨ ਅਤੇ ਪਿਊਪੇ ਜ਼ਮੀਨ ਵਿੱਚ ਚਲੇ ਜਾਂਦੇ ਹਨ ।

੧. ਖਰਾਬ ਫ਼ਲ ਤੋੜ ਕੇ ਨਸ਼ਟ ਕਰਨ ਅਤੇ ਬਾਗ ਦੀ ਸਫਾਈ ਕਰਨੀ ਜ਼ਰੂਰੀ ਹੈ । ੨. ਫ਼ਲਾਂ ਤ ੇ ਅਡੰ ੇ ਦਣੇ ਤਂੋ ਬਚਾaਣੁ ਲਈ ਸਖਤ ਤਿਆਰ ਫ਼ਲ ਤੜੋ ੋ ਅਤ ੇ ਫ਼ਲਾਂ ਨ ੂੰ ਬਟੂ ੇ ਤ ੇ ਬਹਤੁ ਾ ਨਾ ਪਕਾa ੁ । 

੩. ਗਰਮੀਆਂ ਦੌਰਾਨ ਦਰਖਤ ਦੁਆਲੇ ਮਿੱਟੀ ਨੂੰ ਫਰੋਲੋ ਤਾਂ ਕਿ ਸੁੰਡੀਆਂ ਗਰਮੀ ਜਾਂ ਕੁਦਰਤੀ ਸ਼ਤਰੂਆਂ ਰਾਹੀਂ ਮਰ ਜਾਣ । 

੪. ਫਰਵਰੀ-ਮਾਰਚ ਦੌਰਾਨ ੫੦੦ ਮਿਲੀਲਿਟਰ ਰੋਗੋਰ ੩੦ ਈ ਸੀ (ਡਾਈਮੈਥੋਏਟ) ੩੦੦ ਲਿਟਰ ਪਾਣੀ ਵਿੱਚ ਪਾ ਕੇ ਛਿੜਕੋ । ਫ਼ਲ ਤੋੜਨ ਤੋਂ ਘੱਟੋ-ਘੱਟ ੧੫ ਦਿਨ ਪਹਿਲਾਂ ਛਿੜਕਾਅ ਬੰਦ ਕਰ ਦਿa।

੨. ਪੱਤੇ ਖਾਣ ਵਾਲੀ ਸੁੰਡੀ : ਛੋਟੀਆਂ ਸੁੰਡੀਆਂਸ਼ੁਰੂ ਵੱਿਚ ਗੁੱਛਆਿਂ \'ਚ ਰਹੰਿਦੀਆਂ ਹਨ ਅਤੇਪੱਤਆਿਂ ਤੇ ਨਾਜ਼ੁਕ ਫ਼ਲਾਂ ਨੂੰ ਕੁਤਰਦੀਆਂ ਹਨਅਤ ੇ ਪਤੱ ,ੇ ਫ਼ਲ ਅਤੇ ਨਾਜ਼ੁਕ ਟਹਣੀਆਂ ਨਗਿਲਜਾਂਦੀਆਂ ਹਨ । ਹਮਲੇ ਵਾਲੇ ਫ਼ਲ ਮੰਡੀਕਰਣਯੋਗ ਨਹੀਂ ਰਹੰਿਦੇ ।  

In News

KVK Events

You are visitor number 148254
Krishi Vigyan Kendra
Shri Muktsar Sahib(Goneana)
Copyright © Krishi Vigyan Kendra (KVK), Muktsar - All Rights Reserved