Information

Notice Board

SMS

  • ਝੋਨੇ ਵਿੱਚ ਤਣੇ ਦੇ ਗੜੂਏ ਦੇ ਹਮਲੇ ਕਾਰਨ ਜੇਕਰ ਖੇਤ ਵਿੱਚ 5% ਤੋਂ ਵੱਧ ਸੁੱਕੀਆਂ ਗੋਭਾ ਹੋਣ ਤਾਂ ਇਸਦੀ ਰੋਕਥਾਮ ਲਈ 20ਮਿ.ਲੀ. ਫੇਮ/170 ਗ੍ਰਾਮ ਮੌਰਟਾਰ/350 ਮਿ.ਲੀ ਸੂਟਾਥੀਆਨ ਪਰ੍ਤੀ ਏਕੜ 100 ਲੀਟਰ ਪਾਣੀ ਵਿੱਚ ਘੋਲ ਕੇ ਛਿੜਕੋ
  • ਝੋਨੇ/ਬਾਸਮਤੀ ਵਿੱਚ ਜੇਕਰ ਝੁਲਸ ਰੋਗ ਕਾਰਨ ਪਾਣੀ ਦੀ ਸਤਹ ਤੋਂ ਉਪਰ ਪੱਤਿਆਂ ਉੱਤੇ ਸਲੇਟੀ ਰੰਗ ਦੀਆਂ ਧਾਰੀਆਂ ਪੈ ਜਾਦੀਆਂ ਹਨ| ਇਸਦੀ ਰੋਕਥਾਮ ਲਈ 200 ਮਿ.ਲੀ. ਫੋਲੀਕਰ/ਟਿਲਟ/ਮਨੋਸਰਨ ਜਾਂ 320 ਮਿ.ਲੀ. ਲਸਚਰ ਜਾਂ 80 ਗ੍ਰਾਮ ਨਟੀਵੋ ਪਰ੍ਤੀ ਏਕੜ ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਛਿੜਕੋ
Portal

ਅਮਰੂਦ

ਅਮਰੂਦ

ਅਮਰੂਦ ਪੰਜਾਬ ਦਾ ਇੱਕ ਮਸ਼ਹੂਰ ਫ਼ਲ ਹੈ ਅਤੇ ਨਿੰਬੂ-ਜਾਤੀ ਤੋਂ ਬਾਅਦ ਦੂਜੇ ਨੰਬਰ ਤੇ ਆਉਂਦਾ ਹੈ । ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਅਮਰੂਦ ਪੈਦਾ ਕੀਤਾ ਜਾਂਦਾ ਹੈ । ਇਹ ਇੱਕ ਬਹੁਤ ਗੁਣਕਾਰੀ ਫ਼ਲ ਹੈ ਅਤੇ ਇਸ ਵਿੱਚ 150-200 ਮਿਲੀਗ੍ਰਾਮ ਵਿਟਾਮਿਨ 'ਸੀ' ਪ੍ਰਤੀ 100 ਗ੍ਰਾਮ ਗੁੱਦਾ ਹੁੰਦਾ ਹੈ । ਅਮਰੂਦ ਵਿੱਚ ਐਂਟੀਔਕਸੀਡੈਂਟ ਅੰਸ਼ ਹੁੰਦੇ ਹਨ ਅਤੇ ਇਹ ਉਪਰਲੇ ਖੂਨ ਦੇ ਦਬਾਅ ਨੂੰ ਠੀਕ ਕਰਦਾ ਹੈ ।

ਪੌਣ-ਪਾਣੀ ਅਤੇ ਜ਼ਮੀਨ

ਅਮਰੂਦ ਹਰ ਥਾਂ ਪੈਦਾ ਹੋਣ ਕਰਕੇ ਗਰਮ, ਤਰ ਅਤੇ ਮੱਧ ਗਰਮ ਖੁਸ਼ਕ ਪੌਣ-ਪਾਣੀ 'ਚ ਕਾਮਯਾਬੀ ਨਾਲ ਉਗਾਇਆ ਜਾ ਸਕਦਾ ਹੈ । ਇਹ ਸਾਲ ਵਿੱਚ ਦੋ ਵਾਰ ਫ਼ਲ ਦਿੰਦਾ ਹੈ ਜਿਵੇਂ ਕਿ ਬਰਸਾਤੀ ਫ਼ਸਲ ਅਤੇ ਸਿਆਲੂ ਫ਼ਸਲ । ਪ੍ਰੰਤੂ ਜਿਨ੍ਹਾਂ ਇਲਾਕਿਆਂ ਵਿੱਚ ਸਪਸ਼ਟ ਸਰਦੀ ਦਾ ਮੌਸਮ ਹੋਵੇ ਉਹ ਝਾੜ ਵਧਾਉਣ ਅਤੇ ਫ਼ਲ ਦੇ ਗੁਣਾਂ 'ਚ ਸੁਧਾਰ ਲਈ ਉੱਤਮ ਸਮਝਿਆ ਜਾਂਦਾ ਹੈ । ਇਸ ਨੂੰ ਖੁਸ਼ਕ ਅਤੇ ਬਰਾਨੀ ਖੇਤਰ ਜਿਵੇਂ ਕਿ ਕੰਢੀ ਖੇਤਰ ਵਿੱਚ ਵੀ ਉਗਾਇਆ ਜਾ ਸਕਦਾ ਹੈ । ਸਖਤ-ਜਾਨ ਫ਼ਲ ਹੋਣ ਕਰਕੇ ਇਸ ਨੂੰ ਹਲਕੀਆਂ, ਕਲਰਾਠੀਆਂ ਅਤੇ ਮਾੜੇ-ਨਿਕਾਸ ਵਾਲੀਆਂ ਜ਼ਮੀਨਾਂ ਵਿੱਚ ਵੀ ਉਗਾਇਆ ਜਾ ਸਕਦਾ ਹੈ । ਫਿਰ ਵੀ ਇਸ ਨੂੰ ਉਨ੍ਹਾਂ ਜ਼ਮੀਨਾਂ ਜਿਨ੍ਹਾਂ ਦੀ ਪੀ ਐਚ 6.5 ਤੋਂ 7.5 ਤੱਕ ਹੋਵੇ, ਵਿੱਚ ਹੀ ਉਗਾਉਣਾ ਚਾਹੀਦਾ ਹੈ। ਇਹ ਜ਼ਮੀਨ ਦੀ 8.7 ਪੀ ਐਚ ਤੱਕ ਸਹਿਣ ਕਰ ਸਕਦਾ ਹੈ । ਇਸ ਦੀ ਕਾਮਯਾਬ ਕਾਸ਼ਤ ਲਈ ਜ਼ਮੀਨ ਡੂੰਘੀ, ਚੰਗੇ ਨਿਕਾਸ ਵਾਲੀ, ਭੁਰਭੁਰੀ, ਹਲਕੀ-ਰੇਤਲੀ ਮੈਰਾ ਤੋਂ ਚੀਕਣੀ-ਮੈਰਾ ਹੋਣੀ ਚਾਹੀਦੀ ਹੈ । ਅਮਰੂਦ ਦੀਆਂ ਜੜਾਂ ਘੱਟ ਡੂੰਘੀਆਂ ਜਾਂਦੀਆਂ ਹਨ, ਇਸ ਲਈ ਉਪਰਲੀ ਜ਼ਮੀਨ ਉਪਜਾਊ ਹੋਣੀ ਚਾਹੀਦੀ ਹੈ ।

ਉੱਨਤ ਕਿਸਮਾਂ :

ਪੰਜਾਬ-ਪਿੰਕ : ਇਹ ਪੁਰਤਗਾਲ x ਐਲ-49 = ਐਫ 1 x ਐਪਲ ਕਲਰ ਦਾ ਇੱਕ ਹਾਈਬ੍ਰਿਡ ਹੈ । ਇਸ ਕਿਸਮ ਦੇ ਦਰਖਤ ਭਰਵੇਂ ਅਤੇ ਝੁਕੀਆਂ ਟਹਿਣੀਆਂ ਵਾਲੇ ਹੁੰਦੇ ਹਨ । ਫ਼ਲ ਦਰਮਿਆਨੇ ਤੋਂ ਵੱਡੇ ਅਕਾਰ ਦੇ ਤੇ ਗਰਮੀਆਂ ਦੇ ਮੌਸਮ ਦੌਰਾਨ ਦਿਲਖਿਚ੍ਹਵੇਂ ਲਾਲ ਰੰਗ ਦੇ ਅਤੇ ਸਰਦੀਆਂ ਦੇ ਮੌਸਮ 'ਚ ਸੁਨਹਿਰੀ ਪੀਲੇ ਰੰਗ ਦੇ ਹੁੰਦੇ ਹਨ । ਗੁੱਦਾ ਲਾਲ ਤੇ ਸੁਭਾਣੀ ਸੁਗੰਧੀ ਵਾਲਾ ਹੁੰਦਾ ਹੈ । ਕੁਲ ਠੋਸ ਪਦਾਰਥ 10.5 ਤੋਂ 12.00% ਹੈ । ਇਸ ਦਾ ਔਸਤਨ ਝਾੜ 53 ਕਿਲੋ ਪ੍ਰਤੀ ਦਰਖਤ ਹੈ । 

ਸਰਦਾਰ : ਇਹ ਅਲਾਹਾਬਾਦ ਸਫ਼ੈਦਾ ਤੋਂ ਚੁਣੀ ਗਈ ਹੈ । ਇਸ ਨੂੰ ਐਲ 49 ਵੀ ਆਖਦੇ ਹਨ । ਇਸ ਦਾ ਬੂਟਾ ਮਧਰਾ ਹੁੰਦਾ ਹੈ, ਛਤਰੀ ਗੋਲ, ਖੁੱਲ੍ਹੀ ਪਰ ਉਪਰੋਂ ਬੈਠਵੀਂ ਤੇ ਸ਼ਾਖਾਂ ਫੈਲਾਅ ਵਾਲੀਆਂ ਹੁੰਦੀਆਂ ਹਨ । ਇਸ ਦੇ ਪੱਤੇ ਦਰਮਿਆਨੇ ਆਕਾਰ ਦੇ ਅਤੇ ਦਰਖਤ ਸੰਘਣੇ ਪੱਤਿਆਂ ਵਾਲਾ ਹੁੰਦਾ ਹੈ । ਫ਼ਲ ਵੱਡਾ, ਖੁਰਦਰ੍ਹਾ ਅਤੇ ਉਪਰਲੇ ਹਿੱਸੇ ਤੇ ਧਾਰੀਆਂ, ਕਰੀਮੀ ਰੰਗ ਦਾ ਮੁਲਾਇਮ ਰਸ ਭਰਪੂਰ ਗੁੱਦਾ ਅਤੇ ਸੁਆਦਲਾ ਹੁੰਦਾ ਹੈ ਜਿਸ ਦੀ ਮਿਠਾਸ 10-12% ਹੁੰਦੀ ਹੈ । ਭਰ-ਜਵਾਨ ਬੂਟੇ ਤੋਂ ਔਸਤਨ ਫ਼ਲ ਝਾੜ 125 ਤੋਂ 150 ਕਿਲੋ ਮਿਲ ਜਾਂਦਾ ਹੈ । 

ਅਲਾਹਾਬਾਦ ਸਫ਼ੈਦਾ : ਇਸ ਕਿਸਮ ਦੇ ਬੂਟੇ ਮਧਰੇ, ਗੋਲ, ਸੰਘਣੇ ਛੱਤਰੀਦਾਰ ਤੇ ਲਮਕਵੀਆਂ ਸ਼ਾਖਾਂ ਵਾਲੇ ਅਤੇ ਫੈਲਵੇਂ ਹੁੰਦੇ ਹਨ । ਪੱਤੇ ਵੱਡੇ ਆਕਾਰ ਦੇ ਅਤੇ ਦਰਖਤ ਸਰਦਾਰ ਕਿਸਮ ਨਾਲੋਂ ਘੱਟ ਸੰਘਣੇ ਪੱਤਿਆਂ ਵਾਲੇ ਹੁੰਦੇ ਹਨ  ਫ਼ਲ ਗੋਲ, ਮੁਲਾਇਮ ਚਿੱਟਾ ਗੁੱਦਾ, ਦਿਲਖਿੱਚਵੀਂ ਖੁਸ਼ਬੂ ਅਤੇ 10-12% ਮਿਠਾਸ ਵਾਲੇ ਹੁੰਦੇ ਹਨ । ਭਰ-ਜਵਾਨ ਬੂਟਿਆਂ ਤੋਂ 120 ਤੋਂ 140 ਕਿਲੋ ਫ਼ਲ ਪ੍ਰਤੀ ਬੂਟਾ ਹੁੰਦਾ ਹੈ । 

ਅਰਕਾ ਅਮੁਲਿਆ : ਇਹ ਸੀਡਲੈਸ ਅਤੇ ਅਲਾਹਾਬਾਦ ਸਫ਼ੈਦਾ ਦਾ ਹਾਈਬ੍ਰਿਡ ਹੈ । ਇਸ ਦੇ ਦਰਖਤ ਕੁਝ ਹੱਦ ਤੱਕ ਮੱਧਰੇ, ਛੱਤਰੀ ਗੋਲ ਅਤੇ ਗੁੰਦਵੀਂ ਅਤੇ ਲਮਕਵੀਆਂ ਸੰਘਣੇ ਪੱਤਿਆਂ ਵਾਲੀਆਂ ਟਹਿਣੀਆਂ ਹੁੰਦੀਆਂ ਹਨ । ਇਸ ਦਾ ਫ਼ਲ ਵੱਡਾ, ਗੋਲ, ਲਿਸ਼ਕਵਾਂ ਤੇ ਚਿੱਟੇ ਗੁੱਦੇ ਵਾਲਾ ਜਿਸ ਵਿੱਚ ਨਰਮ ਬੀਜ ਹੁੰਦੇ ਹਨ । ਬਰਸਾਤ ਤੇ ਸਰਦੀਆਂ ਦੀ ਫ਼ਸਲ ਦਾ ਔਸਤਨ ਝਾੜ 144 ਕਿਲੋ ਪ੍ਰਤੀ ਬੂਟਾ ਹੁੰਦਾ ਹੈ । ਕੁਲ ਠੋਸ ਪਦਾਰਥ 9.3 ਤੋਂ 10.1 ਪ੍ਰਤੀਸ਼ਤ ਅਤੇ ਖਟਾਸ 0.25 ਤੋਂ 0.34 ਪ੍ਰਤੀਸ਼ਤ ਹੁੰਦੀ ਹੈ ।

ਜੜ੍ਹ-ਮੁੱਢ :

ਪੁਰਤਗਾਲ : ਅਮਰੂਦ ਦਾ ਇਹ ਜੜ੍ਹ-ਮੁੱਢ ਸਰਦਾਰ ਅਤੇ ਅਲਾਹਾਬਾਦ ਸਫ਼ੈਦਾ ਕਿਸਮਾਂ ਲਈ ਬਹੁਤ ਢੁਕਵਾਂ ਹੈ ਕਿਉਂਕਿ ਇਹ ਫ਼ਲਾਂ ਦਾ ਝਾੜ ਅਤੇ ਭਾਰ ਵਧਾਉਂਦਾ ਹੈ । ਇਹ ਜੜ੍ਹ-ਮੁੱਢ ਵਢੋਤਰੀ ਅਤੇ ਮੁਰਝਾਉਣ ਦੇ ਰੋਗ ਨੂੰ ਸਹਿਣਸ਼ਕਤੀ ਪ੍ਰਦਾਨ ਕਰਦਾ ਹੈ । ਨਸਲੀ ਵਾਧਾ ਅਮਰੂਦ ਦਾ ਨਸਲੀ ਵਾਧਾ ਸੁਧਰੇ ਪੈਚ ਢੰਗ ਨਾਲ ਕੀਤਾ ਜਾਂਦਾ ਹੈ । ਜੜ੍ਹ-ਮੁੱਢ ਤਿਆਰ ਕਰਨਾ : ਸਰਦਾਰ ਕਿਸਮ ਦੇ ਫ਼ਲ ਜਿਸ ਨੂੰ ਮੁਰਝਾਉਣ ਦਾ ਰੋਗ ਘੱਟ ਲੱਗਦਾ ਹੈ, ਦਾ ਬੀਜ ਅਗਸਤ ਜਾਂ ਮਾਰਚ ਵਿੱਚ 2ਣ1 ਮੀਟਰ ਦੀਆਂ ਉਭਰਵੀਆਂ ਕਿਆਰੀਆਂ ਵਿੱਚ ਬੀਜਿਆ ਜਾਂਦਾ ਹੈ । ਪੌਦ ਛੇ ਮਹੀਨੇ ਬਾਅਦ ਦੂਸਰੀ ਥਾਂ ਲਾਉਣ ਲਈ ਤਿਆਰ ਹੋ ਜਾਂਦੀ ਹੈ ਅਤੇ ਜਦੋਂ ਪਨੀਰੀ 1-1.2 ਸੈਂਟੀਮੀਟਰ ਮੋਟੀ ਅਤੇ 15 ਸੈਂਟੀਮੀਟਰ ਉੱਚੀ ਹੋ ਜਾਵੇ ਤਾਂ ਪਿਉਂਦ ਕੀਤੀ ਜਾਂਦੀ ਹੈ । ਕਈ ਵਾਰ ਅਮਰੂਦ ਦੀ ਪੌਦ ਡੈਮਪਿੰਗ-ਆਫ਼ ਬਿਮਾਰੀ ਕਾਰਨ ਮੁਰਝਾਉਣ ਦੇ ਚਿੰਨ੍ਹ ਦਰਸਾਉਂਦੀ ਹੈ । ਇਸ ਦੀ ਰੋਕਥਾਮ ਲਈ ਬੀਜ-ਕਿਆਰੀਆਂ ਨੂੰ 0.3% ਕੈਪਟਾਨ ਨਾਲ ਗੜੁੱਚ ਕਰੋ । 

ਅੱਖ ਚੜ੍ਹਾਉਣਾ : ਅੱਖ ਚੜ੍ਹਾਉਣ ਦਾ ਵਧੀਆ ਸਮਾਂ ਮਈ ਅਤੇ ਜੂਨ ਹੈ ਤੇ ਇਸ ਤੋਂ 75-80 ਪ੍ਰਤੀਸ਼ਤ ਕਾਮਯਾਬੀ ਮਿਲ ਜਾਂਦੀ ਹੈ । ਚਾਲੂ ਮੌਸਮ ਦੀ ਫੁਟਾਰ ਵਿੱਚੋਂ ਤਾਜ਼ੀ ਕੱਟੀ ਤਿਕੋਨੀ ਅੱਖ ਟਹਿਣੀ ਅੱਖ ਚੜ੍ਹਾਉਣ ਲਈ ਠੀਕ ਰਹਿੰਦੀ ਹੈ। ਇੱਕ ਅਰਧ ਚੱਕਰ ਜਾਂ ਆਇਤਕਾਰ ਸ਼ਕਲ ਦਾ ਪੈਚ (2.5ਣ1.0 ਸੈਂਟੀਮੀਟਰ) ਜਿਸ ਤੇ ਦੋ ਅੱਖਾਂ ਹੋਣ, ਪਿਉਂਦ ਵਾਲੀ ਟਹਿਣੀ ਤੋਂ ਉਤਾਰੋ ਅਤੇ ਧਿਆਨ ਰੱਖੋ ਕਿ ਛਿੱਲ ਨਾ ਫਟੇ । ਇਹ ਪੈਚ ਜੜ-ਮੁੱਢ ਦੇ ਨੰਗੇ ਕੀਤੇ ਹਿੱਸੇ ਤੇ ਰੱਖੋ ਅਤੇ ਫੌਰਨ ਬਾਅਦ ਪੋਲੀਥੀਨ ਦੀ ਪੱਟੀ ਨਾਲ ਬੰਨ੍ਹ ਦਿਉ ਪਰ ਅੱਖਾਂ ਨੰਗੀਆਂ ਰਹਿਣ ਦਿਉ । ਇੱਕ ਹਫ਼ਤੇ ਬਾਅਦ ਜਦ ਅੱਖ ਜੜ-ਮੁੱਢ ਨਾਲ ਜੁੜ ਜਾਵੇ ਤਾਂ ਪੋਲੀਥੀਨ ਦੀ ਪੱਟੀ ਉਤਾਰ ਦਿਉ । ਅੱਖਾਂ ਵਿੱਚੋਂ ਫੁੱਟੀਆਂ ਸ਼ਾਖਾਂ ਜਦੋਂ 15-20 ਸੈਂਟੀਮੀਟਰ ਹੋ ਜਾਣ ਤਾਂ ਨਰੋਈ ਸ਼ਾਖ ਰੱਖ ਕੇ ਕਮਜ਼ੋਰ ਸ਼ਾਖ ਕੱਟ ਦਿਉ ।

ਬੂਟੇ ਲਗਾਉਣਾ

ਅਮਰੂਦ ਫ਼ਰਵਰੀ-ਮਾਰਚ ਜਾਂ ਅਗਸਤ-ਸਤੰਬਰ ਦੌਰਾਨ ਗਾਚੀ ਸਣੇ ਜਾਂ ਨੰਗੀਆਂ ਜੜਾਂ ਨਾਲ ਪੁੱਟ ਕੇ ਲਗਾਇਆ ਜਾ ਸਕਦਾ ਹੈ । ਜੇਕਰ ਬੂਟੇ ਨੰਗੀਆਂ ਜੜਾਂ ਵਾਲੇ ਲਗਾਉਣੇ ਹੋਣ ਤਾਂ ਪੱਤੇ ਲਾਹ ਦਿਉ ਅਤੇ ਜੜਾਂ ਨੂੰ ਕਿਸੇ ਗਿੱਲੀ ਚੀਜ਼ ਨਾਲ ਢੱਕ ਦਿਉ । ਸਰਦਾਰ ਕਿਸਮ ਦੇ ਬੂਟੇ ਘੱਟ ਫ਼ਾਸਲੇ ਤੇ 6x5 ਮੀਟਰ ਤੇ ਲਾਉਣੇ ਚਾਹੀਦੇ ਹਨ । ਇਸ ਤਰ੍ਹਾਂ ਪ੍ਰਤੀ ਏਕੜ 132 ਬੂਟੇ ਲਾਏ ਜਾ ਸਕਦੇ ਹਨ ।ਸੁਧਾਈ ਅਤੇ ਕਾਂਟ-ਛਾਂਟ ਅਮਰੂਦਾਂ ਦੀ ਸੁਧਾਈ ਫ਼ਲਾਂ ਦੇ ਝਾੜ ਅਤੇ ਗੁਣਾਂ 'ਚ ਸੁਧਾਰ ਕਰਦੀ ਹੈ । ਸੁਧਾਈ ਦਾ 'ਸੁਧਰਿਆ ਟੀਸੀ ਢੰਗ' ਆਮ ਵਰਤਿਆ ਜਾਂਦਾ ਹੈ । ਅਮਰੂਦ ਦੇ ਬੂਟਿਆਂ ਦੀ ਸੁਧਾਈ ਦਾ ਮੁੱਖ ਮੰਤਵ ਇਹ ਹੈ ਕਿ ਬੂਟੇ ਨੂੰ ਮਜ਼ਬੂਤ ਢਾਂਚਾ ਪ੍ਰਦਾਨ ਕੀਤਾ ਜਾਵੇ ਤਾਂ ਜੋ ਬਿਨਾਂ ਟਹਿਣੀਆਂ ਦੇ ਟੁੱਟਣ ਤੋਂ ਭਰਵੀਂ ਆਮਦਨ ਵਾਲੀ ਫ਼ਸਲ ਦੇਣ ਯੋਗ ਹੋ ਜਾਵੇ । ਅਮਰੂਦ ਦੇ ਫੁੱਲ ਅਤੇ ਫ਼ਲ ਚਾਲੂ ਮੌਸਮ ਦੌਰਾਨ ਫੁੱਟੀਆਂ ਟਹਿਣੀਆਂ ਤੇ ਲੱਗਦੇ ਹਨ । ਇਸ ਕਰਕੇ ਸਾਲਾਨਾ ਹਲਕੀ ਕਾਂਟ-ਛਾਂਟ ਭਾਵ ਸਿਰੇ ਤੋਂ 10 ਸੈਂਟੀਮੀਟਰ ਕਟਾਈ ਕਰਨ ਨਾਲ ਤੁੜਾਈ ਤੋਂ ਬਾਅਦ ਨਵੀਆਂ ਟਹਿਣੀਆਂ ਦੇ ਵਾਧੇ 'ਚ ਲਾਭਦਾਇਕ ਸਹਾਈ ਹੁੰਦੀ ਹੈ । ਇਸ ਤੋਂ ਇਲਾਵਾ ਮਰੀਆਂ, ਬੀਮਾਰ,  ਆਪਸੀ-ਫਸੀਆਂ ਟਹਿਣੀਆਂ ਅਤੇ ਢਾਂਚੇ ਦੇ ਹੇਠੋਂ ਅਤੇ ਪਾਸੇ ਤੋਂ ਨਿੱਕਲੇ ਫੁਟਾਰੇ ਦੀ ਸਾਲਾਨਾ ਕਾਂਟ-ਛਾਂਟ ਵੀ ਕਰਨੀ ਚਾਹੀਦੀ ਹੈ

ਖਾਦਾਂ 

ਰੂੜੀ ਦੀ ਖਾਦ ਮਈ ਵਿੱਚ ਪਾਉ । ਅੱਧੀਆਂ ਰਸਾਇਣਕ ਖਾਦਾਂ ਮਈ-ਜੂਨ ਤੇ ਅੱਧੀਆਂ ਸਤੰਬਰ-ਅਕਤੂਬਰ ਵਿੱਚ ਪਾਉ ।

ਜ਼ਿੰਕ ਦੀ ਘਾਟ : ਜ਼ਿੰਕ ਦੀ ਘਾਟ ਦੇ ਮਾਰੇ ਬੂਟਿਆਂ ਦੇ ਪੱਤਿਆਂ ਦਾ ਆਕਾਰ ਛੋਟਾ ਤੇ ਮੋਟੀਆਂ ਲਕੀਰਾਂ ਦੇ ਵਿਚਾਲੇ ਦਾ ਰੰਗ ਪੀਲਾ ਤੇ ਫਿੱਕਾ ਪੀਲਾ ਹੋਇਆ ਹੁੰਦਾ ਹੈ । ਪੱਤਿਆਂ ਦਾ ਵਾਧਾ ਰੁੱਕ ਜਾਂਦਾ ਹੈ ਅਤੇ ਸ਼ਾਖਾਂਵਾਂ ਚੋਟੀ ਤੋਂ ਥੱਲੇ ਨੂੰ ਮਰਨੀਆਂ ਸ਼ੁਰੂ ਹੋ ਜਾਂਦੀਆਂ ਹਨ । ਇਸ ਘਾਟ ਨੂੰ ਜ਼ਿੰਕ ਸਲਫੇਟ ਤੇ ਚੂਨੇ (1 ਕਿਲੋ ਜ਼ਿੰਕ ਸਲਫੇਟ + ਅੱਧਾ ਕਿਲੋ ਅਣਬੁਝਿਆ ਚੂਨਾ 100 ਲਿਟਰ ਪਾਣੀ 'ਚ) ਦੇ ਘੋਲ ਦਾ ਛਿੜਕਾਅ ਕਰਕੇ ਪੂਰਾ ਕੀਤਾ ਜਾ ਸਕਦਾ ਹੈ । ਜੂਨ ਤੋਂ ਸਤੰਬਰ ਵਿੱਚ ਪੰਦਰਾਂ ਦਿਨ ਦੇ ਵਕਫ਼ੇ ਨਾਲ ਇਹੋ ਜਿਹੇ ਦੋ-ਤਿੰਨ ਛਿੜਕਾਅ ਕਰੋ । 

ਸਿੰਚਾਈ 

ਅਮਰੂਦਾਂ ਦੇ ਨਵੇਂ ਲਗਾਏ ਬੂਟਿਆਂ ਨੂੰ ਗਰਮੀਆਂ ਵਿੱਚ ਹਫ਼ਤੇ ਪਿੱਛੋਂ ਪਾਣੀ ਅਤੇ ਸਰਦੀਆਂ ਵਿੱਚ 2-3 ਪਾਣੀਆਂ ਦੀ ਜ਼ਰੂਰਤ ਹੁੰਦੀ ਹੈ । ਫ਼ਲ ਦਿੰਦੇ ਬੂਟਿਆਂ ਨੂੰ ਚੰਗਾ ਫੁੱਲ ਪੈਣ ਅਤੇ ਫ਼ਲ ਲੱਗਣ ਵਾਸਤੇ ਗਰਮੀਆਂ ਵਿੱਚ 2-3 ਹਫ਼ਤੇ ਬਾਅਦ ਅਤੇ ਸਰਦੀਆਂ ਵਿੱਚ ਇੱਕ ਮਹੀਨੇ ਦੇ ਵਕਫ਼ੇ ਨਾਲ ਪਾਣੀ ਦੇਣਾ ਚਾਹੀਦਾ ਹੈ । ਫੁੱਲਾਂ ਵੇਲੇ ਭਰਵੀਂ ਸਿੰਚਾਈ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਨਾਲ ਫੁੱਲ ਝੜ ਜਾਂਦੇ ਹਨ । 

ਅੰਤਰ ਫ਼ਸਲਾਂ 

ਬਾਗ ਵਿੱਚ ਬੂਟਿਆਂ ਦਰਮਿਆਨ ਪਈ ਖਾਲੀ ਥਾਂ ਵਿੱਚ ਸਿਰਫ਼ ਫ਼ਲੀਦਾਰ ਫ਼ਸਲਾਂ ਜਿਵੇਂ ਕਿ ਲੋਬੀਆ, ਗੁਆਰਾ, ਛੋਲੇ, ਬੀਨਜ਼ ਆਦਿ ਦੀ ਕਾਸ਼ਤ ਕੀਤੀ ਜਾ ਸਕਦੀ ਹੈ । ਪਹਿਲੇ ਤਿੰਨ-ਚਾਰ ਸਾਲਾਂ ਵਿੱਚ ਸਬਜ਼ੀਆਂ ਜਿਵੇਂ ਕਿ ਮੂਲੀ, ਗਾਜਰ, ਭਿੰਡੀ, ਬੈਂਗਣ ਆਦਿ ਬੀਜੀਆਂ ਜਾ ਸਕਦੀਆਂ ਹਨ । 

ਨਦੀਨਾਂ ਦੀ ਰੋਕਥਾਮ

ਬਰਸਾਤੀ ਫ਼ਸਲ ਲਈ ਮਾਰਚ ਦੇ ਪਹਿਲੇ ਪੰਦਰਵਾੜੇ ਅਤੇ ਸਿਆਲੂ ਫ਼ਸਲ ਲਈ ਸਤੰਬਰ ਦੇ ਪਹਿਲੇ ਪੰਦਰਵਾੜੇ ਜਦੋਂ ਖੇਤ ਨਦੀਨ ਰਹਿਤ ਹੁੰਦਾ ਹੈ, ਨਦੀਨ ਉੱਗਣ ਤੋਂ ਪਹਿਲਾਂ ਹੈਕਸੂਰੋਨ 80 ਘੁਲਣਸ਼ੀਲ (ਡਾਈਯੂਰਾਨ) 1.6 ਕਿਲੋ ਪ੍ਰਤੀ ਏਕੜ ਦਾ ਛਿੜਕਾਅ ਕੀਤਾ ਜਾ ਸਕਦਾ ਹੈ । ਗਲਾਈਸਲ 41 ਐਸ ਐਲ (ਗਲਾਈਫੋਸੇਟ) 1.6 ਲਿਟਰ ਪ੍ਰਤੀ ਏਕੜ ਦਾ ਮਾਰਚ ਦੇ ਦੂਜੇ ਪੰਦਰਵਾੜੇ ਬਰਸਾਤੀ ਫ਼ਸਲ ਲਈ ਅਤੇ ਸਤੰਬਰ ਦੇ ਦੂਜੇ ਪੰਦਰਵਾੜੇ ਸਿਆਲੂ ਫ਼ਸਲ ਲਈ ਨਦੀਨ ਉੱਗਣ ਤੋਂ ਪਿੱਛੋਂ ਜਦੋਂ ਨਦੀਨ ਕਾਫ਼ੀ ਵੱਧ ਰਹੇ ਹੋਣ ਪਰ ਫੁੱਲ ਨਾ ਪਏ ਹੋਣ ਅਤੇ 15-20 ਸੈਂਟੀਮੀਟਰ ਉੱਚੇ ਹੋ ਜਾਣ, ਛਿੜਕਣ ਨਾਲ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ । ਦਵਾਈਆਂ ਨੂੰ 200 ਲਿਟਰ ਪਾਣੀ ਵਿੱਚ ਘੋਲੋ ਜੋ ਇੱਕ ਏਕੜ ਛਿੜਕਾਅ ਲਈ ਕਾਫ਼ੀ ਹਨ । ਗਲਾਈਸਲ ਦਾ ਛਿੜਕਾਅ ਸ਼ਾਂਤ ਦਿਨ (ਜਦ ਹਵਾ ਨਾ ਚੱਲਦੀ ਹੋਵੇ) ਕਰੋ ਤਾਂ ਕਿ ਦਵਾਈ ਦੇ ਕਣ ਫ਼ਲਦਾਰ ਬੂਟਿਆਂ ਉੱਤੇ ਨਾ ਪੈਣ ।

ਫ਼ਸਲ ਸੁਧਾਰ

ਅਮਰੂਦ ਸਾਲ ਵਿੱਚ ਦੋ ਫ਼ਸਲਾਂ ਦਿੰਦਾ ਹੈ । ਸਰਦੀਆਂ ਦੀ ਫ਼ਸਲ ਦਾ ਫ਼ਲ ਗਰਮੀਆਂ ਦੀ ਰੁੱਤ ਦੇ ਫ਼ਲ ਨਾਲੋਂ ਗੁਣਾਂ 'ਚ ਚੰਗਾ ਸਮਝਿਆ ਜਾਂਦਾ ਹੈ ਕਿਉਂਕਿ ਬਰਸਾਤ ਦੇ ਮੌਸਮ ਵਿੱਚ ਫ਼ਲਾਂ ਉੱਤੇ ਫ਼ਲ ਦੀ ਮੱਖੀ ਦਾ ਹਮਲਾ ਹੋ ਜਾਂਦਾ ਹੈ । ਸਾਲ ਵਿੱਚ ਕੇਵਲ ਸਰਦੀਆਂ ਦੀ ਫ਼ਸਲ ਲੈਣ ਲਈ ਹੇਠ ਲਿਖੇ ਢੰਗ ਅਪਨਾਉ :1. ਯੂਰੀਆ 10% ਜਾ ਨੈਫਥਲੀਨ ਏਸਟਿਕ ਏਸਿਡ (ਐਨ ਏ ਏ) 600 ਮਿਲੀਗ੍ਰਾਮ ਪ੍ਰਤੀ ਲਿਟਰ ਦਾ ਮਈ ਮਹੀਨੇ ਜਦੋਂ ਭਰਪੂਰ ਫੁੱਲ ਖਿੜੇ ਹੋਣ, ਛਿੜਕਾਅ ਕਰੋ। ਇੱਕ ਦਰਖਤ ਲਈ 10-12 ਲਿਟਰ ਪਾਣੀ ਚਾਹੀਦਾ ਹੈ ਭਾਵ ਕਿ 1000 ਲਿਟਰ ਪਾਣੀ ਪ੍ਰਤੀ ਏਕੜ । ਇਹ ਘੋਲ ਬਨਾਉਣ ਲਈ ਐਨ ਏ ਏ 600 ਗ੍ਰਾਮ 1500-2000 ਮਿਲੀਲਿਟਰ ਅਲਕੋਹਲ 'ਚ ਘੋਲ ਕੇ 1000 ਲਿਟਰ ਪਾਣੀ 'ਚ ਮਿਲਾਉ ।2. ਟਹਿਣੀਆਂ ਦੇ ਸਿਰੇ 20-30 ਸੈਂਟੀਮੀਟਰ ਤੱਕ 20-30 ਅਪ੍ਰੈਲ ਦੌਰਾਨ ਕੱਟ ਦਿਉ । ਬਰਸਾਤੀ ਫ਼ਸਲ ਬਿਲਕੁਲ ਨਾ ਲਉ ।3. ਅਪ੍ਰੈਲ-ਮਈ ਦੌਰਾਨ ਪਾਣੀ ਬੰਦ ਕਰ ਦਿਉ ।4. ਜੂਨ ਦੇ ਮਹੀਨੇ ਖਾਦਾਂ ਪਾਉ ਤਾਂ ਜੋ ਜੁਲਾਈ-ਅਗਸਤ ਵਿੱਚ ਬੂਟੇ ਦਾ ਵਾਧਾ ਹੋਵੇ ਅਤੇ ਇਸ ਨਾਲ ਅਗਸਤ-ਸਤੰਬਰ ਦੇ ਮਹੀਨੇ ਸਰਦੀਆਂ ਦੀ ਫ਼ਸਲ ਲਈ ਵੱਧ ਤੋਂ ਵੱਧ ਫ਼ਲ ਪੈ ਸਕਣ । 

ਫ਼ਲਾਂ ਦੀ ਪਕਾਈ ਅਤੇ ਤੁੜਾਈ

ਅਮਰੂਦ ਦਾ ਫ਼ਲ ਤੁੜਾਈ ਉਪਰੰਤ ਪੱਕਣ ਵਾਲਾ ਫ਼ਲ ਹੈ ਅਤੇ ਫ਼ਲ ਜਦੋਂ ਤਿਆਰ ਪਰ ਸਖਤ ਹੋਵੇ ਤੋੜੋ । ਪੱਕਣ ਤੇ ਫ਼ਲ ਦਾ ਰੰਗ ਗੂੜ੍ਹੇ ਹਰੇ ਤੋਂ ਹਲਕੇ ਪੀਲੇ ਰੰਗ 'ਚ ਬਦਲ ਜਾਂਦਾ ਹੈ । ਫ਼ਲ ਨੂੰ ਕਦੇ ਵੀ ਬੂਟੇ ਤੇ ਵਧੇਰੇ ਪੱਕਣ ਨਾ ਦਿਉ । ਇਸ ਤਰ੍ਹਾਂ ਇਨ੍ਹਾਂ ਦੀ ਗੁਣਵਤਾ ਖਰਾਬ ਹੋ ਜਾਂਦੀ ਹੇ ਅਤੇ ਪੰਛੀ ਵੀ ਜ਼ਿਆਦਾ ਨੁਕਸਾਨ ਕਰਦੇ ਹਨ । ਕਈ ਵਾਰ ਅਕਸਰ ਫ਼ਲਾਂ ਦੇ ਨਾਲ ਕੁਝ ਪੱਤੇ ਜਾਂ ਛੋਟੀਆਂ ਟਹਿਣੀਆਂ ਰੱਖ ਲਈਆਂ ਜਾਂਦੀਆਂ ਹਨ । ਪ੍ਰੰਤੂ ਇਸ ਵਿਧੀ ਨਾਲ ਫ਼ਲ ਵਿਚਲੀ ਨਮੀ ਵਧੇਰੇ ਉਡਦੀ ਹੈ ਅਤੇ ਨਾਲ ਦੇ ਫ਼ਲਾਂ ਨੂੰ ਦਾਗੀ ਕਰ ਦਿੰਦੀ ਹੈ ਅਤੇ ਫ਼ਲਾਂ ਦਾ ਗਲਣਾ ਵੱਧ ਜਾਂਦਾ ਹੈ । ਤੁੜਾਈ ਉਪਰੰਤ ਸੰਭਾਲ ਅਮਰੂਦ ਇੱਕ ਬਹੁਤ ਹੀ ਨਾਜ਼ੁਕ ਫ਼ਲ ਹੈ ਅਤੇ ਤੁੜਾਈ ਉਪਰੰਤ ਇਸ ਦਾ ਮੰਡੀਕਰਣ ਤੁਰੰਤ ਕਰਨਾ ਚਾਹੀਦਾ ਹੈ । ਤੋੜੇ ਹੋਏ ਫ਼ਲ ਸਾਫ ਕਰਕੇ, ਦਰਜਾ-ਬੰਦੀ ਕਰਕੇ ੪-10 ਕਿਲੋ ਆਕਾਰ ਦੇ ਕੋਰੂਗੇਟਿਡ ਫਾਈਬਰ ਬੋਰਡ ਕਾਰਟਨ ਜਾਂ ਵੱਖਵੱ ਖ ਆਕਾਰ ਦੀਆਂ ਬਾਂਸ ਦੀਆਂ ਟੋਕਰੀਆਂ ਵਿੱਚ ਪੈਕ ਕਰਨੇ ਚਾਹੀਦੇ ਹਨ । ਅਮਰੂਦ ਦੇ ਫ਼ਲ ਜਦੋਂ ਸਹੀ ਪਕਾਈ ਤੇ ਤੋੜੇ ਗਏ ਹੋਣ ਤਾਂ ਮੋਰੀਆਂ ਕੀਤੇ ਮੋਮੀ ਲਿਫਾਫਿਆਂ 'ਚ ਕਮਰੇ ਦੇ ਤਾਪਮਾਨ ਤੇ ਇੱਕ ਹਫ਼ਤਾ ਅਤੇ ਕੋਰੂਗੇਟਿਡ ਫਾਈਬਰ ਬੋਰਡ ਕਾਰਟਨਾਂ 'ਚ ਪੈਕ ਕਰਕੇ ਕੋਲਡ ਸਟੋਰਾਂ (ਤਾਪਮਾਨ 0-੩.੩ ਡਿਗਰੀ ਸੈਂਟੀਗਰੇਡ ਅਤੇ ਨਮੀ ੮5-੯0%) ਵਿੱਚ ਤਿੰਨ ਹਫ਼ਤਿਆਂ ਲਈ ਰੱਖੇ ਜਾ ਸਕਦੇ ਹਨ ।

ਪੌਦ ਸੁਰੱਖਿਆ

a) ਕੀੜੇ-ਮਕੌੜੇ :

ਕੀੜੇ ਅਤੇ ਉਨ੍ਹਾਂ ਦੇ ਹਮਲੇ ਦੀਆਂ ਨਿਸ਼ਾਨੀਆਂ ਰੋਕਥਾਮ ਦੇ ਢੰਗ ਫ਼ਲ ਦੀ ਮੱਖੀ : ਇਹ ਅਮਰੂਦ ਦਾ ਆਮ ਤੇ ਹਾਨੀਕਾਰਕ ਕੀੜਾ ਹੈ । ਇਹ ਵੱਖ-ਵੱਖ ਫ਼ਲਾਂ ਨੂੰ ਖਾਂਦਾ ਹੈ । ਇਸ ਦਾ ਵਾਧਾ ਬੜੀ ਤੇਜ਼ੀ ਨਾਲ ਵਾਧਾ ਹੁੰਦਾ ਹੈ। ਫ਼ਲ ਦੀ ਮੱਖੀ ਫ਼ਲਾਂ ਦੇ ਰੰਗ ਬਦਲਣ ਸਮੇਂ ਨਰਮ ਛਿਲਕੇ ਤੇ ਆਂਡੇ ਦਿੰਦੀ ਹੈ। ਆਂਡਿਆਂ 'ਚੋਂ ਬੱਚੇ ਨਿੱਕਲਣ ਤੋਂ ਬਾਅਦ ਇਹ ਫ਼ਲਾਂ 'ਚ ਛੇਕ ਕਰਦੇ ਹਨ ਅਤੇ ਨਰਮ ਗੱਦੁ ਾ ਖਾਂਦੇ ਹਨ । ਹਮਲੇ ਵਾਲੇ ਫ਼ਲ ਧੱਸੇ ਹੋਏ ਤੇ ਕਾਲੇ ਹਰੇ ਮੋਰੀਆਂ ਵਾਲੇ ਦਿਸਦੇ ਹਨ । ਜਦ ਕੱਟ ਕੇ ਫ਼ਲ ਦੇਖੀਏ ਤਾਂ ਕੀੜੇ ਦੀਆਂ ਸੁੰਡੀਆਂ ਨਜ਼ਰ ਆਉਂਦੀਆਂ ਹਨ । ਖਰਾਬ ਫ਼ਲ ਗਲ਼ ਕੇ ਹੇਠਾਂ ਡਿੱਗ ਪੈਂਦੇ ਹਨ । ਕੀੜੇ ਦਰਖਤ ਹੇਠ ਜ਼ਮੀਨ ਵਿਚ ਪਲਦੇ ਰਹਿੰਦੇ ਹਨ।

1. ਉਨ੍ਹਾਂ ਬਾਗਾਂ ਜਿੱਥੇ ਫ਼ਲ ਦੀ ਮੱਖੀ ਦਾ ਹਮਲਾ ਪਹਿਲਾਂ ਤੋਂ ਹੀ ਗੰਭੀਰ ਹੁੰਦਾ ਹੈ, ਉੱਥੇ ਵਰਖਾ ਰੁੱਤ ਦੀ ਫ਼ਸਲ ਨਹੀਂ ਲੈਣੀ ਚਾਹੀਦੀ ।

2. ਬੂਟੇ ਤੇ ਪੱਕੇ ਹੋਏ ਫ਼ਲ ਨਾ ਰਹਿਣ ਦਿਉ ।

3. ਮੱਖੀ ਦੇ ਹਮਲੇ ਵਾਲੇ ਡਿੱਗੇ ਹੋਏ ਫ਼ਲਾਂ ਨੂੰ ਲਗਾਤਾਰ ਚੁਣ ਕੇ ਜ਼ਮੀਨ ਵਿੱਚ ਘੱਟੋ-ਘੱਟ 60 ਸਂੈਟੀਮੀਟਰ ਡੰਘੂ ੇ ਦਬੱ ਦੇਣਾ ਚਾਹੀਦਾ ਹੈ।

4. ਫ਼ਸਲ ਦੀ ਤੁੜਾਈ ਦ ੇ ਤੁਰਤੰ ਬਾਅਦ ਬਾਗ ਦੀ 4-6 ਸੈਂਟੀਮੀਟਰ ਤਕੱ ਕਲਟੀਵਟੇ ਰ ਨਾਲ ਹਲਕੀ ਵਹਾਈ ਕਰਨੀ ਚਾਹੀਦੀ ਹੈ ਤਾਂ ਜੋ ਮੱਖੀ ਦੀਆਂ ਸੁੰਡੀਆਂ ਨੰਗੀਆਂ ਹੋ ਕੇ ਮਰ ਜਾਣ ।

5. ਜੁਲਾਈ ਦੇ ਵਿੱਚ ਜਦੋਂ ਫ਼ਲ ਪੱਕਣੇ ਸ਼ੁਰੂ ਹੋ ਜਾਂਦੇ ਹਨ ਤਾਂ ਉਸ ਵਕਤ ਹਫ਼ਤੇ-ਹਫ਼ਤੇ ਬਾਅਦ 1250 ਮਿਲੀਲਿਟਰ ਸਮੁੀਸੀਡੀਨ 20 ਈ ਸੀ (ਫੈਨਵੈਲਰੇਟ) 500 ਲਿਟਰ ਪਾਣੀ ਵਿੱਚ ਪਾ ਕੇ ਛਿੜਕਣੀ ਚਾਹੀਦੀ ਹੈ ਅਤੇ

ਟਹਿਣੀ ਦਾ ਗੜੂੰਆਂ : ਇਹ ਨਰਸਰੀ ਦਾ ਹਾਨੀਕਾਰਕ ਕੀੜਾ ਹੈ । ਇਹ ਨਰਸਰੀ/ਜਵਾਨ ਬੂਟਿਆਂ ਦੀਆਂ ਨਾਜ਼ੁਕ ਟਹਿਣੀਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ । ਲਾਰਵਾ ਬੂਟੇ ਦੇ ਤਣੇ ਤੇ ਗੈਲਰੀ ਬਣਾਉਂਦਾ ਹੈ ਜਿਸ ਕਾਰਨ ਬੂਟੇ ਦੀ ਗੁਣਵਤਾ ਘਟ ਜਾਂਦੀ ਹੈ ਕਿਉਂਕਿ ਖਰਾਬ ਹਿੱਸੇ ਹੇਠਲੀਆਂ ਅੱਖਾਂ ਪਾਸੇ ਦੀਆਂ ਟਹਿਣੀਆਂ ਪੈਦਾ ਕਰਦੀਆਂ ਹਨ ਅਤੇ ਬੂਟਾ ਝਾੜੀ ਦੀ ਸ਼ਕਲ ਦਾ ਦਿਸਣ ਲੱਗਦਾ ਹੈ । ਖਰਾਬ ਟਹਿਣੀਆਂ ਸੁੱਕ ਜਾਦੀਆਂ ਹਨ ਅਤੇ ਹਮਲੇ ਵਾਲੀ ਜਗ੍ਹਾ ਦੇ ਹੇਠਾਂ ਪੱਤਿਆਂ/ਟਹਿਣੀਆਂ ਤੇ ਬਰੀਕ ਕਾਲਾ ਬੂਰਾ ਦਿਸਣ ਕਰਕੇ ਦੂਰੋਂ ਹੀ ਨਜ਼ਰ ਆਉਣ ਲੱਗਦਾ ਹੈ ।

ਇਸ ਦੀ ਰੋਕਥਾਮ ਲਈ ਬੂਟਿਆਂ ਤੇ 500 ਮਿਲੀਲਿਟਰ ਡਰਮਟ ੨0 ਈ ਸੀ (ਕਲੋਰਪਾਈਰੀਫ਼ਾਸ) ਜਾਂ ੪00 ਮਿਲੀਲਿਟਰ eਕੇ ਾਲਕਸ ੨5 ਈ ਸੀ (ਕਿ eਨਲਫ਼ਾਸ) ਪ੍ਰਤੀ ਏਕੜ 100 ਲਿਟਰ ਪਾਣੀ ਵਿੱਚ ਘੋਲ ਕੇ ਛਿੜਕੋ ।

ਮਿਲੀ ਬੱਗ : ਅਮਰੂਦ ਤੇ ਚਾਰ ਜਾਤੀਆਂ ਜਿਵੇਂ ਕਿ ਫ਼ੈਰੀਸੀਆ ਵਿਰਗਾਟਾ, ਪਲੈਨੋਕੋਕਸ ਸਿਟਰਾਈ, ਪਲੈਨੋਕੋਕਸ ਲੀਲੈਕੀਨਸ ਅਤੇ ਨਿਪੀਕਕੋ ਸ ਵਿਰੀਡਿਸ ਹਮਲਾ ਕਰਦੀਆਂ ਹਨ। ਇਨ੍ਹਾਂ ਵਿਚੋਂ ਫੈਰੀਸੀਆ ਵਿਰਗਾਟਾ ਜੂਨ ਤੋਂ ਅਕਤਬੂਰ ਤਕੱ ਅਮਰਦੂ ਦ ੇ ਬਾਗਾਂ ਵਿਚੱ ਸਰਗਰਮ ਰਹਿੰਦੀ ਹੈ ਜਦੋਂ ਕਿ ਬਾਕੀ ਕਿਸਮਾਂ ਜੁਲਾਈ ਤੋਂ ਅਕਤੂਬਰ ਤੱਕ ਸਰਗਰਮ ਰਹਿੰਦੀਆਂ ਹਨ । ਫ਼ੈਰੀਸੀਆ, ਪਲੈਨੋਕੋਕਸ ਸਿਟਰਾਈ ਅਤੇ ਪਲੈਨੋਕੋਕਸ ਲੀਲੈਕੀਨਸ ਨਾਲੋਂ ਵਧੇਰੇ ਨੁਕਸਾਨ ਕਰਦੀ ਹੈ ਜਦਕਿ ਨਿਪੀਕੋਕਸ ਵਿਰੀਡਿਸ ਦਾ ਹਮਲਾ ਗੰਭੀਰ ਨਹੀਂ ਹੁੰਦਾ । ਮਿਲੀ ਬੱਗ ਦੇ ਬੱਚੇ ਪੱਤਿਆਂ, ਨਰਮ ਸ਼ਾਖਾਵਾਂ, ਟਹਿਣੀਆਂ ਅਤੇ ਫ਼ਲਾਂ ਚੋਂ ਰਸ ਚੂਸ ਕੇ ਨੁਕਸਾਨ ਪਹੁੰਚਾਉਂਦੇ ਹਨ। ਇਨ੍ਹਾਂ ਦੇ ਮਿੱਠੇ ਮਲ-ਮੂਤਰ ਤੇ ਕਾਲੀ ਉੱਲੀ ਜੰਮ ਜਾਂਦੀ ਹੈ ਜਿਸ ਕਰਕੇ ਹਮਲੇ ਹੇਠ ਆਏ ਬੂਟੇ ਦੇ ਵੱਖ-ਵੱਖ ਹਿੱਸੇ ਕਾਲੀ ਭਾਅ ਜਿਹੀ ਮਾਰਦੇ ਹਨ। ਇਹ ਸਾਰੀਆਂ ਜਾਤੀਆਂ ਸਿਆਲੀ ਨੀਂਦਰ ਲਈ ਨਰਮ ਸ਼ਾਖਾਵਾਂ ਤੇ ਟਹਿਣੀਆਂ ਤੇ ਚਲੀਆਂ ਜਾਂਦੀਆਂ ਹਨ ।  

 

In News

KVK Events

You are visitor number 148250
Krishi Vigyan Kendra
Shri Muktsar Sahib(Goneana)
Copyright © Krishi Vigyan Kendra (KVK), Muktsar - All Rights Reserved